ਪੱਤਰ ਪ੍ਰੇਰਕ
ਲਹਿਰਾਗਾਗਾ, 30 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਕੁਨਾਂ ਨੇ ਸਥਾਨਕ ਇੱਕ ਸ਼ੈਲਰ ’ਚ ਬਟਾਲਾ ਤੋਂ ਆਏ ਝੋਨੇ ਦੇ ਚਾਰ ਘੋੜੇ ਟਰੱਕਾਂ ਨੂੰ ਘੇਰਿਆ। ਬਲਾਕ ਦੇ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ ਭੁਟਾਲ ਖੁਰਦ ਤੇ ਸੁਖਵਿੰਦਰ ਸ਼ਰਮਾ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਅੰਦਰ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੀ ਵੱਡੇ ਪੱਧਰ ’ਤੇ ਲੁੱਟ ਹੋ ਰਹੀ ਹੈ। ਦੂਜੇ ਪਾਸੇ ਲਹਿਰਾਗਾਗਾ ਸ਼ਹਿਰ ਅੰਦਰ ਇਕ ਸ਼ੈਲਰ ਅੰਦਰ ਅੱਜ ਸਵੇਰੇ ਚਾਰ ਵੱਡੇ ਘੋੜੇ ਜੀਰੀ ਦੇ ਭਰ ਕੇ ਆਏ। ਦੱਸਿਆ ਕਿ ਇਹ ਜੀਰੀ ਬਟਾਲੇ ਤੋਂ ਖਰੀਦੀ ਗਈ ਹੈ। ਇਸ ਮੌਕੇ ਬਲਾਕ ਆਗੂ ਪ੍ਰੀਤਮ ਸਿੰਘ, ਗੋਬਿੰਦ ਸਿੰਘ ਭੁਟਾਲ ਕਲਾਂ ਤੇ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ। ਦੂਜੇ ਪਾਸੇ ਡੀਐੱਸਪੀ ਲਹਿਰਾਗਾਗਾ ਦੀਪਇੰਦਰ ਸਿੰਘ ਜੇਜੀ ਤੇ ਮਾਰਕੀਟ ਅਧਿਕਾਰੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।