ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜਨਵਰੀ
ਖੇਤੀ ਕਾਨੂੰਨ ਰੱਦ ਨਾ ਕਰਨ ਦੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਤੋਂ ਖਫ਼ਾ ਸੈਂਕੜੇ ਕਿਸਾਨਾਂ ਵਲੋਂ ਅੱਜ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਅਤੇ ਟਾਲ ਮਟੋਲ ਦੀ ਮਾੜੀ ਨੀਤੀ ਵਿਰੁੱਧ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਮਾਰਚ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਹਰਮੇਲ ਸਿੰਘ ਮਹਿਰੋਕ, ਇੰਦਰਪਾਲ ਸਿੰਘ ਪੁੰਨਾਂਵਾਲ, ਊਧਮ ਸਿੰਘ ਸੰਤੋਖਪੁਰਾ, ਸੁਖਪਾਲ ਕੌਰ, ਹਰਜੀਤ ਸਿੰਘ ਮੰਗਵਾਲ, ਹਰਜੀਤ ਸਿੰਘ ਕਲੋਦੀ, ਸੁਖਦੇਵ ਸਿੰਘ ਉਭਾਵਾਲ, ਲੱਖਮੀ ਚੰਦ, ਰਘਬੀਰ ਸਿੰਘ ਛਾਜਲੀ, ਨਿਰਮਲ ਸਿੰਘ ਬਟੜਿਆਣਾ, ਮੁਲਾਜ਼ਮ ਆਗੂ ਫਲਜੀਤ ਸਿੰਘ, ਰਾਮ ਸਿੰਘ ਸੋਹੀਆਂ, ਬੇਰੁਜ਼ਗਾਰ ਈਟੀਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ਼, ਮੋਹਨ ਲਾਲ ਸੁਨਾਮ ਸ਼ਾਮਲ ਸਨ। ਉਧਰ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਬੀਬੀਆਂ ਇਥੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਡਟੀਆਂ ਹੋਈਆਂ ਹਨ। ਇਸ ਮੌਕੇ ਯੂਨੀਅਨ ਆਗੂ ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਲਗਾਤਾਰ ਜਾਰੀ ਰਹਿਣਗੇ।
ਪਟਿਆਲਾ (ਅਕੀਦਾ): ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਆਗੂਆਂ ਨੇ ਕਿਸਾਨ ਸੰਘਰਸ਼ ਦੇ ਸਬੰਧ ਵਿਚ ਸ਼ਹਿਰ ਦੇ ਬਹਾਰਾਂ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਤੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਸਮਝਾਉਂਦਿਆਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਅਸਲ ਵਿਚ ਅਵਾਮ ਵਿਰੋਧੀ ਹਨ। ਪਟਿਆਲਾ ਸ਼ਹਿਰੀ ਦੇ ਮੁੱਖ ਆਗੂ ਕੁੰਦਨ ਗੋਗੀਆ ਦੀ ਅਗਵਾਈ ਵਿਚ ਦੁਕਾਨਦਾਰਾਂ ਨੂੰ ਗੰਭੀਰਤਾ ਨਾਲ ਸਮਝਾਇਆ।
ਟਰੈਕਟਰ ਮਾਰਚ ਕੱਢਿਆ
ਮਸਤੂਆਣਾ ਸਾਹਿਬ(ਐੱਸ ਐੱਸ ਸੱਤੀ): ਪਿੰਡ ਬਹਾਦਰਪੁਰ ਤੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵਿਚ ਸ਼ਾਮਲ ਹੋ ਕੇ ਸੰਗਰੂਰ ਬਾਜ਼ਾਰ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਬੱਗਾ ਸਿੰਘ ਬਹਾਦਰਪੁਰ, ਕਮਲ ਸਿੰਘ, ਗੋਲਾ ਸਿੰਘ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਦੀਪ ਸਿੰਘ ਬਹਾਦਰਪੁਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਕੂਚ ਕਰਨਗੇ।