ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਮਈ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਪੱਛਮੀ ਬੰਗਾਲ ਵਿਚ ਹਾਰ ਤੋਂ ਬਾਅਦ ਹੁਣ ਉਤਰ ਪ੍ਰਦੇਸ਼ ਦੀਆਂ ਚੋਣਾਂ ਵਿਚ ਵੀ ਖੇਤੀ ਮਾਰੂ ਕਾਲੇ ਕਾਨੂੰਨਾਂ ਅਤੇ ਲੋਕ ਵਿਰੋਧੀ ਫੈਸਲਿਆਂ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਹੁਣ ਹੋਰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਅਤੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਤਰ ਪ੍ਰਦੇਸ਼ ਦੀਆਂ ਚੋਣਾਂ ਵਿਚ ਵੀ ਭਾਜਪਾ ਦਾ ਹਾਲ ਪੱਛਮੀ ਬੰਗਾਲ ਵਰਗਾ ਹੋਵੇਗਾ। 31 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਪੱਕੇ ਰੋਸ ਧਰਨੇ ਦੌਰਾਨ ਕਿਸਾਨ ਆਗੂਆਂ ਨਰਜੰਣ ਸਿੰਘ ਦੋਹਲਾ, ਰੋਹੀ ਸਿੰਘ ਮੰਗਵਾਲ, ਹਰਮੇਲ ਸਿੰਘ ਮਹਿਰੋਕ, ਕਰਨੈਲ ਸਿੰਘ ਬਡਰੁੱਖਾਂ, ਨਿਰਮਲ ਸਿੰਘ ਬਟੜਿਆਣਾ, ਸਰਬਜੀਤ ਸਿੰਘ ਵੜੈਚ, ਇੰਦਰਪਾਲ ਪੁੰਨਾਂਵਾਲ, ਰਾਮ ਸਿੰਘ ਸੋਹੀਆਂ, ਦਲਬਾਰਾ ਸਿੰਘ ਨਾਗਰਾ, ਜਰਨੈਲ ਸਿੰਘ ਜਹਾਂਗੀਰ ਆਦਿ ਨੇ ਸੰਬੋਧਨ ਕੀਤਾ। ਉਧਰ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨੇ ਵੀ ਜਾਰੀ ਰਹੇ ਜਿੰਨ੍ਹਾਂ ਨੂੰ ਗੋਬਿੰਦਰ ਸਿੰਘ ਮੰਗਵਾਲ, ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਬਡਰੁੱਖਾਂ, ਕਰਮਜੀਤ ਮੰਗਵਾਲ, ਲਾਭ ਸਿੰਘ ਖੁਰਾਣਾ, ਗੁਰਦੇਵ ਕੰਮੋਮਾਜਰਾ, ਕਰਨੈਲ ਕੌਰ, ਕਰਮਜੀਤ ਕੌਰ, ਕੁਲਵੰਤ ਕੌਰ ਅਤੇ ਜਗਸੀਰ ਕੌਰ ਨੇ ਸੰਬੋਧਨ ਕੀਤਾ।
ਲੱਡਾ ਟੌਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਜਾਰੀ਼
ਧੂਰੀ (ਹਰਦੀਪ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਨੂੰ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਲੱਗਾ ਧਰਨਾ ਹਰਪਾਲ ਸਿੰਘ ਪੇਧਨੀ ਦੀ ਅਗਵਾਈ ਵਿੱਚ 216 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਗੁਰਜੀਤ ਸਿੰਘ ਲੱਡਾ,ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਜਸਪਾਲ ਸਿੰਘ ਪੇਧਨੀ, ਗੁਰਜੰਟ ਸਿੰਘ, ਰਾਮ ਸਿੰਘ ਕੱਕੜਵਾਲ, ਜਸਪਾਲ ਪੇਧਨੀ, ਮਹਿੰਦਰ ਕੌਰ ਬੇਨੜਾ, ਮਹਿੰਦਰ ਸਿੰਘ ਭਸੋੜ, ਸੁਖਦੇਵ ਸਿੰਘ ਪੇਧਨੀ , ਬਿੱਲੂ ਸਿੰਘ ਨਮੋਲ, ਵੀ ਹਾਜ਼ਰ ਸਨ।ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੇ ਲਹਿਲ ਖੁਰਦ ਪਿੰਡ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਲਗਾਤਾਰ 215 ਵੇਂ ਦਿਨ ਲੱਗੇ ਧਰਨਾ ਜਾਰੀ ਰਿਹਾ ਪਰ ਬਹੁਤੇ ਮਰਦ ਕਿਸਾਨ ਆਗੂ ਪਿੰਡ ਸੰਗਤਪੁਰਾ ’ਚ ਕਬਜ਼ਾ ਵਾਰੰਟ ਦੇ ਵਿਰੋਧ ’ਚ ਜਾਣ ਕਰਕੇ ਔਰਤ ਆਗੂਆਂ ਵੱਲੋਂ ਸਟੇਜ ਸੰਚਾਲਨ ਕੀਤਾ ਗਿਆ। ਇਸ ਧਰਨੇ ਨੂੰ ਕਰਮਜੀਤ ਕੌਰ ਭੁਟਾਲ, ਜਸ਼ਨਦੀਪ ਕੌਰ ਪਿਸ਼ੌਰ, ਰੁਪਿੰਦਰ ਕੌਰ, ਜਸਵਿੰਦਰ ਕੌਰ ਗਾਗਾ, ਜਗਵਿੰਦਰ ਕੌਰ ਰਾਏਧਰਾਣਾ, ਮਜ਼ਦੂਰ ਆਗੂ ਬਲਜੀਤ ਕੌਰ ਲਹਿਲ ਕਲਾ, ਮਨਪ੍ਰੀਤ ਕੌਰ ਭੁਟਾਲ ਕਲਾਂ ਨੇ ਸੰਬੋਧਨ ਕੀਤਾ।