ਲਹਿਰਾਗਾਗਾ (ਪੱਤਰ ਪ੍ਰੇਰਕ) ਇਥੇ ਵਾਰਡ ਨੰਬਰ 11 ਵਿੱਚ ਹੋਈ ਗਹਿਗੱਚ ਲੜਾਈ ਵਿੱਚ ਜ਼ਖ਼ਮੀ ਹੋਏ ਰਾਕੇਸ਼ ਕੁਮਾਰ ਪੁੱਤਰ ਲਛਮਣ ਦਾਸ ਦੀ ਕੁੱਟਮਾਰ ਸਬੰਧੀ ਜੱਸੀ ਸਿੰਘ ਪੁੱਤਰ ਜੰਟਾ ਸਿੰਘ ਫਰਨੀਚਰ ਮਾਰਕਿਟ ਖ਼ਿਲਾਫ਼ ਸਿਟੀ ਪੁਲੀਸ ਨੇ ਡਾਕਟਰ ਦੀ ਰਿਪੋਰਟ ਮਿਲਣ ਮਗਰੋਂ ਧਾਰਾ 325,323 ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਾਈ ਵਾਲੇ ਦਿਨ ਸ਼ਾਮ ਨੂੰ 7 ਵਜੇ ਮੈਡੀਕਲ ਅਫਸਰ ਨੇ ਜ਼ਖ਼ਮੀ ਨੂੰ ਗੰਭਾਰ ਸੱਟ ਦੱਸ ਕੇ ਅੰਡਰ ਅਬਰਜਰਵੇਸ਼ਨ ਦੱਸਿਆ ਸੀ।