ਭਵਾਨੀਗੜ੍ਹ: ਨੇੜਲੇ ਪਿੰਡ ਸੰਗਤਪੂਰਾ ਦੇ ਦਲਿਤ ਪਰਿਵਾਰ ਨਾਲ ਸਬੰਧਤ ਅੰਗਹੀਣ ਅਥਲੀਟ ਪਵਿੱਤਰ ਸਿੰਘ ਨੂੰ ਸੀਨੀਅਰ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਤੇ ਅਮਨਦੀਪ ਸਿੰਘ ਪੂਨੀਆਂ ਵੱਲੋਂ 10 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਸ੍ਰੀ ਪੂਨੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦੇਖਕੇ ਪਵਿੱਤਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਸੰਗਤਪੁਰਾ ਵਿੱਚ ਪਹੁੰਚੇ। ਇਸ ਮੌਕੇ ਜੋਗੀ ਰਾਮ ਸਾਹਨੀ ਸਾਬਕਾ ਚੈਅਰਮੇਨ ਇੰਮਪਰੂਵਮੈਂਟ ਟਰੱਸਟ ਸੰਗਰੂਰ, ਸੁਰੇਸ਼ ਬੇਦੀ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ ਤੇ ਪਰਸ਼ੋਤਮ ਦਾਸ ਕਾਂਸਲ ਹਾਜ਼ਰ ਸਨ। ਕਿਸਾਨਾਂ ਦੇ ਸੰਘਰਸ਼ ਕਾਰਨ ਭਾਜਪਾ ਆਗੂਆਂ ਨੇ ਇਸ ਫੇਰੀ ਨੂੰ ਮੀਡੀਆ ਤੋਂ ਵੀ ਛੁਪਾ ਕੇ ਰੱਖਿਆ। ਬਾਅਦ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ। -ਪੱਤਰ ਪ੍ਰੇਰਕ