ਨਿਜੀ ਪੱਤਰ ਪ੍ਰੇਰਕ
ਸੰਗਰੂਰ, 26 ਅਪਰੈਲ
ਗੌਰਮਿੰਟ ਰੇਲਵੇ ਪੁਲੀਸ ਨੇ ਐਨਡੀਪੀਐਸ ਐਕਟ ਤਹਿਤ ਦਰਜ ਕੇਸ ’ਚ ਅਦਾਲਤ ਵਲੋਂ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਸੰਗਰੂਰ ਦੇ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋਹਲ ਯਾਦਵ ਵਾਸੀ ਪਿੰਡ ਤਿਤਲੰਗੀ ਜ਼ਿਲ੍ਹਾ ਪਲਾਮੂ ਝਾਰਖੰਡ ਖ਼ਿਲਾਫ਼ ਮੁਕੱਦਮਾ ਨੰਬਰ 69 ਮਿਤੀ 11-12-2015 ਅਧੀਨ ਧਾਰਾ ਐਨਡੀਪੀਐਸ ਐਕਟ ਤਹਿਤ ਥਾਣਾ ਜੀਆਰਪੀ ਸੰਗਰੂਰ ਦਰਜ ਹੋਇਆ ਸੀ। ਇਸ ਕੇਸ ਵਿੱਚ ਮੁਲਜ਼ਮ ਨੂੰ ਪਿਛਲੇ ਪੰਜ ਸਾਲਾਂ ਤੋਂ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਭਗੌੜੇ ਮੁਲਜ਼ਮ ਨੂੰ ਸਪੈਸਲ ਟੀਮ ਦੇ ਮੈਂਬਰ ਹੌਲਦਾਰ ਗੁਰਪ੍ਰੀਤ ਸਿੰਘ ਅਤੇ ਹੌਲਦਾਰ ਹਰਨੇਕ ਸਿੰਘ ਵੱਲੋਂ ਝਾਰਖੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 48 ਮਿਤੀ 11-9-2021 ਅਧੀਨ ਧਾਰਾ 229 ਏ ਆਈਪੀਸੀ ਤਹਿਤ ਥਾਣਾ ਜੀਆਰਪੀ ਸੰਗਰੂਰ ਵਿੱਚ ਦਰਜ ਹੈ।