ਪੱਤਰ ਪ੍ਰੇਰਕ
ਅਮਰਗੜ੍ਹ, 29 ਮਈ
ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਪਿੰਡ ਝੂੰਦਾਂ ਵਿਖੇ ਐਨਆਈਆਰ ਸੁੱਖੀ ਘੁੰਮਣ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ। ਇਸ ਮੌਕੇ ਸਰਪੰਚ ਭੁਪਿੰਦਰ ਸਿੰਘ, ਅਰਜਨ ਸਿੰਘ ਘੁੰਮਣ, ਪਰਦੱਮਣ ਸਿੰਘ, ਸੁਖਵੀਰ ਸਿੰਘ ਸੀਰਾ, ਪੰਚ ਕਰਮਜੀਤ ਸਿੰਘ, ਪ੍ਰਧਾਨ ਰਾਜਿੰਦਰ ਸਿੰਘ, ਕੁਲਵਿੰਦਰ ਸਿੰਘ, ਦਿਲਸ਼ਾਦ ਸਿੰਘ ਨੰਬਰਦਾਰ ਆਦਿ ਨੇ ਭਾਗ ਲਿਆ। ਇਸ ਮੌਕੇ ਸ੍ਰੀ ਗੱਜਣਮਾਜਰਾ ਨੇ ਕਿਹਾ ਕਿ ਪਿੰਡ ਦੇ ਗਰੀਬ ਵਰਗ ਦੇ ਮਨਰੇਗਾ, ਪੈਨਸ਼ਨ ਤੇ ਲਾਭ ਪਾਤਰੀਆਂ ਦੇ ਕਾਰਡ ਬਣਾਏ ਜਾਣ। ਕੋਈ ਵੀ ਵਿਅਕਤੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਕਿਸੇ ਵੀ ਮਨਰੇਗਾ ਮਜ਼ਦੂਰ ਦੇ ਸਾਲ ਵਿਚ 100 ਦਿਨ ਤੋਂ ਘੱਟ ਨਹੀਂ ਲੱਗਣੇ ਚਾਹੀਦੇ। ਉਨ੍ਹਾਂ ਸਰਕਾਰ ਵੱਲੋਂ ਗਰੀਬ ਵਰਗ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਧਰਮਸ਼ਾਲਾ ਵਿਚ ਪਿੰਡ ਦੀਆਂ ਔਰਤਾਂ ਅਤੇ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਨਾਲ ਵੀ ਮੁਸ਼ਕਲਾਂ ਤੇ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਜ਼ਿਲ੍ਹਾ ਸਕੱਤਰ ਕੇਵਲ ਸਿੰਘ ਜਾਗੋਵਾਲ, ਰਣਧੀਰ ਸਿੰਘ ਧੀਰਾ, ਰਾਜਿੰਦਰ ਘੁੰਮਣ, ਥੋਮਸ, ਰਣਜੀਤ ਸਿੰਘ ਆਦਿ ਹਾਜ਼ਰ ਸਨ।