ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਜੂਨ
ਅੱਜ ਸਵੇਰੇ ਲਹਿਰਾਗਾਗਾ ਵਿੱਚੋਂ ਲੰਘਦੀ ਘੱਗਰ ਬਰਾਂਚ ਨਹਿਰ ਵਿਚ ਜੰਗਲਾਤ ਵਿਭਾਗ ਦੇ ਸਾਹਮਣੇ ਪਿੰਡ ਗਾਗਾ ਵਾਲੇ ਪਾਸੇ ਵੱਡਾ ਪਾੜਾ ਪੈ ਗਿਆ। ਸੂਚਨਾ ਮਿਲਦੇ ਹੀ ਪੁਲੀਸ ਅਤੇ ਨਹਿਰੀ ਵਿਭਾਗ ਦੇ ਐੱਸਡੀਓ, ਜੇਈ ਅਤੇ ਹੋਰ ਕਰਮਚਾਰੀਆਂ ਮੌਕੇ ’ਤੇ ਪਹੁੰਚ ਗਏ। ਪਾੜ ਨੂੰ ਪੂਰਨ ਲਈ ਕਾਫੀ ਸਮਾਂ ਲੱਗੇਗਾ।