ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 30 ਅਗਸਤ
ਪੰਜਾਬੀ ਦੇ ਉੱਘੇ ਸ਼ਾਇਰ ਮਦਨ ਮਦਹੋਸ਼ ਦਾ ਮੌਜੂਦਾ ਹਾਲਾਤਾਂ ਨੂੰ ਕਾਵਿ ਰੂਪ ਵਿੱਚ ਦਰਸਾਉਂਦਾ ਨਿਵੇਕਲੀ ਕਿਸਮ ਦੇ ‘ਕਰੋਨਾ ਕਾਲ’ ਗ਼ਜ਼ਲ ਸੰਗ੍ਰਹਿ ਨੂੰ ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਰਿਲੀਜ਼ ਕੀਤਾ। ਉਨ੍ਹਾਂ ਨੇ ਰਚਨਾਵਾਂ ਨੂੰ ਨਿਵੇਕਲੇ ਢੰਗ ਨਾਲ ਕਾਵਿ ਰੂਪ ਦੇਣ ਲਈ ਤੇ ਸਿਰਫ਼ ਚਾਰ ਮਹੀਨਿਆਂ ਦੇ ਸੀਮਤ ਸਮੇਂ ਵਿੱਚ ਇੱਕੋ ਵਿਸ਼ੇ ’ਤੇ ਏਨੀਆਂ ਰਚਨਾਵਾਂ ਲਿਖਣ ’ਤੇ ਇੱਕ ਵੱਡਾ ਉਪਰਾਲਾ ਦੱਸਿਆ। ਕਰੋਨਾ ਸਬੰਧੀ ਸਰਕਾਰ ਦੀਆਂ ਹਦਾਇਤਾਂ ਦਾ ਵਿਸ਼ੇਸ਼ ਧਿਆਨ ਰੱਖਦਿਆਂ ਸੇਵਾਮੁਕਤ ਕਾਰਜ ਸਾਧਕ ਅਫ਼ਸਰ ਮਲਕੀਤ ਸਿੰਘ ਮਹੋਲੀ ਐੱਮਏ ਭਾਸ਼ਾਵਾਂ, ਲੈਕਚਰਾਰ ਸੁਨੀਲ ਕੁਮਾਰੀ ਸ਼ਰਮਾ ਨੇ ਸੰਖੇਪ ਵਿੱਚ ਪਰਚੇ ਪੜ੍ਹੇ। ਘੁੰਡ ਚੁਕਾਈ ਸਮਾਗਮ ਦੌਰਾਨ ਮਦਨ ਮਦਹੋਸ਼ ਨੇ ਚੋਣਵੀਆਂ ਗ਼ਜ਼ਲਾਂ ਪੜ੍ਹੀਆਂ। ਸਮਾਗਮ ਵਿੱਚ ਦੌਰਾਨ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰਿਤਪਾਲ ਕੌਰ, ਆਲੋਕ ਚਾਵਲਾ, ਪ੍ਰਵੀਨ ਕੁਮਾਰ, ਅਰੁਣ ਗਰਗ, ਸ੍ਰੀਮਤੀ ਸਜਨੀ ਅਤੇ ਸੇਵਕ ਰਾਮ ਸ਼ਰਮਾ ਮੌਜੂਦ ਸਨ।
ਇਹ ਗ਼ਜ਼ਲ ਸੰਗ੍ਰਹਿ ਸ਼ਾਇਰ ਮਦਨ ਮਦਹੋਸ਼ ਦਾ ਤੀਸਰਾ ਸੰਗ੍ਰਹਿ ਹੈ।