ਪਵਨ ਕੁਮਾਰ ਵਰਮਾ
ਧੂਰੀ, 8 ਅਪਰੈਲ
ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੈਂਬਰਾਂ ਤੋਂ ਇਲਾਵਾ ਤ੍ਰੈ ਭਾਸ਼ੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਅਮਰ ਗਰਗ ਕਲਮਦਾਨ ਅਤੇ ਮਾਲੇਰਕੋਟਲਾ ਤੋਂ ਪਹੁੰਚੇਗੀਤਕਾਰ ਜੱਗਾ ਗਿੱਲ ਨੱਥੋਹੇੜੀ ਸ਼ਾਮਲ ਹੋਏ। ਪਹਿਲਾਂ ਬੀਤੇ ਦਿਨਾਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ, ਕਲਾਕਾਰਾਂ ਅਤੇ ਸੰਘਰਸ਼ੀ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਕੈਨੇਡਾ ਵਾਸੀ ਗ਼ਜ਼ਲਗੋ ਰਾਜਵੰਤ ਰਾਜ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਟੁੱਟੇ ਸਿਤਾਰੇ ਚੁਗਦਿਆਂ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਕਵਿੱਤਰੀ ਜਗਦੀਪ ਕੌਰ ਦੀਪ ਨੇ ਲੇਖਕ, ਉਸ ਦੀਆਂ ਲਿਖਤਾਂ ਅਤੇ ਰਿਲੀਜ਼ ਕੀਤੀ ਪੁਸਤਕ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਨਵੇਂ ਅਤੇ ਉਭਰਦੇ ਲੇਖਕਾਂ ਨੂੰ ਵੱਧ ਤੋਂ ਵੱਧ ਅਤੇ ਚੰਗਾ ਸਾਹਿਤ ਪੜ੍ਹਨ, ਸ਼ਬਦਾਂ ਅਤੇ ਅਰਥਾਂ ਤੋਂ ਅੱਗੇ ਲਿਖਣ ਵਾਲ਼ੇ ਦੀ ਭਾਵਨਾ ਤੇ ਕਲਾਤਮਿਕ ਪੱਖ ਨੂੰ ਫੜਨ ਅਤੇ ਸਥਾਪਿਤ ਲੇਖਕਾਂ ਦੀ ਸੰਗਤ ਕਰਨ ਦੀ ਸਲਾਹ ਦਿੱਤੀ ਗਈ। ਅਖੀਰ ਵਿੱਚ ਅਨਮੋਲ ਦੀਪ ਮੂਲੋਵਾਲ, ਪਰਮਜੀਤ ਦਰਦੀ, ਨਾਹਰ ਸਿੰਘ ਮੁਬਾਰਕਪੁਰੀ, ਜਗਰੂਪ ਸਿੰਘ ਦਰੋਗੇਵਾਲ, ਗੁਰਮੀਤ ਸੋਹੀ, ਜਗਸ਼ੀਰ ਮੂਲੋਵਾਲ, ਲਖਵਿੰਦਰ ਖੁਰਾਣਾ, ਅਮਰ ਗਰਗ ਕਲਮਦਾਨ, ਜਗਦੀਪ ਕੌਰ ਹਾਜ਼ਰ ਸਨ।