ਖੇਤਰੀ ਪ੍ਰਤੀਨਿਧ
ਧੂਰੀ, 19 ਅਕਤੂਬਰ
ਇਥੋਂ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪੰਚਾਇਤਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਮੌਕੇ ’ਤੇ ਹੀ ਨਬਿੇੜਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਹਲਕੇ ਦੇ 90 ਫੀਸਦ ਵਿਕਾਸ ਦੇ ਕੰਮ ਪੂਰੇ ਕਰ ਲਏ ਗਏ ਹਨ, ਬਾਕੀ ਰਹਿੰਦੇ ਕੰਮਾਂ ਲਈ ਪੰਚਾਇਤਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕੰਮਾਂ ਦੇ ਆਧਾਰ ’ਤੇ ਲੋਕਾਂ ਦੀ ਕਚਹਿਰੀ ਵਿੱਚ ਵੋਟ ਮੰਗਣ ਜਾਵਾਂਗਾ। ਇਸ ਮੌਕੇ ਮੁਨੀਸ਼ ਗਰਗ, ਹਨੀ ਤੂਰ, ਕੁਨਾਲ ਗਰਗ ਹਾਜ਼ਰ ਸਨ।