ਪੱਤਰ ਪ੍ਰੇਰਕ
ਸੰਗਰੂਰ, 9 ਨਵੰਬਰ
ਪੀ.ਐਸ.ਈ.ਬੀ. ਐਂਪਲਾਇਜ਼ ਫੈਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਾਥੀ ਜੀਵਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਗਦੇਵ ਸਿੰਘ ਬਾਹੀਆ ਨੇ ਸਤਨਾਮ ਛਲੇੜੀ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ ਗਿਆ।
ਸੂਬਾ ਆਗੂ ਸਾਥੀ ਗੁਰਧਿਆਨ ਸਿੰਘ ਨੇ ਮੀਟਿੰਗ ਦੌਰਾਨ ਕਿਹਾ ਕਿ ਪੀ.ਐੱਸ.ਈ.ਬੀ. ਐਂਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਵੱਲੋਂ ਸ਼ਹੀਦ ਸਾਥੀ ਵੇਦ ਪ੍ਰਕਾਸ਼ ਵਰਮਾ ਅਤੇ ਸਰਕਲ ਅੰਦਰ ਮਹਿਕਮੇ ਦੀ ਡਿਊਟੀ ਸਮੇਂ ਘਾਤਕ ਹਾਦਸਿਆਂ ਤੇ ਬਿਮਾਰੀ ਕਾਰਨ ਵਿਛੜੇ ਸਾਥੀਆਂ ਦੀ ਯਾਦ ਵਿਚ 20 ਨਵੰਬਰ ਨੂੰ ਸੁਤੰਤਰ ਭਵਨ ਸੰਗਰੂਰ ਵਿਚ 42ਵਾਂ ਸ਼ਰਧਾਂਜਲੀ ਸਮਾਰੋਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ 1978 ਦੇ ਕਾਨੂੰਨਾਂ ਤੋਂ ਵੱਧ ਖ਼ਤਰਨਾਕ ਕਾਨੂੰਨ ਜਾਇਦਾਦ ਭੰਨ-ਤੋੜ ਰੋਕੋ ਐਕਟ ਲਾਗੂ ਕਰ ਰਹੀ ਹੈ। ਇਸ ਦੀ ਓਟ ਹੇਠ 44 ਲੇਬਰ ਕਾਨੂੰਨਾਂ ਨੂੰ 4 ਕੋਡਾਂ ਵਿਚ ਤਬਦੀਲ ਕਰ ਕੇ ਕਿਰਤੀਆਂ ਨੂੰ ਮਿਲਦੇ ਹੱਕਾਂ ਨੂੰ ਖੋਹ ਕੇ ਸਰਮਾਏਦਾਰ, ਬਹੁ-ਰਾਸ਼ਟਰੀ ਕੰਪਨੀਆਂ ਵਾਸਤੇ ਦੇਸ਼ ਲੁੱਟਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।