ਪੱਤਰ ਪ੍ਰੇਰਕ
ਸੰਗਰੂਰ, 15 ਦਸੰਬਰ
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੁਅੱਤਲ ਮੈਂਬਰ ਅਤੇ ਸੰਗਰੂਰ ਤੋਂ ਸਰਗਰਮ ਮਹਿਲਾ ਆਗੂ ਪੂਨਮ ਕਾਂਗੜਾ ਨੂੰ ਸੂਬਾ ਸਰਕਾਰ ਨੇ ਮੁੜ ਬਹਾਲ ਕਰਦਿਆਂ ਪੰਜਾਬ ਐੱਸ.ਜੀ.ਕਮਿਸ਼ਨ ਮੈਂਬਰ ਦੀ ਜ਼ਿਮੇਂਵਾਰੀ ਸੌਂਪ ਦਿੱਤੀ ਹੈ| ਇਨ੍ਹਾਂ ਨੇ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ| ਇਸ ਮੌਕੇ ਐੱਸ.ਸੀ.ਕਮਿਸ਼ਨ ਦੇ ਨਵ-ਨਿਯੁਕਤ ਅਹੁਦੇਦਾਰ ਕਾਂਗੜਾ ਨੇ ਕਿਹਾ ਕਿ ਉਹ ਅਨੁਸੂਚਿਤ ਜਾਤੀ, ਦਬੇ ਕੁੱਚਲੇ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਪਹਿਲਾਂ ਤੋਂ ਵੀ ਦੁੱਗਣੀ ਰਫ਼ਤਾਰ ਨਾਲ ਕੰਮ ਕਰਨਗੇ|