ਖੇਤਰੀ ਪ੍ਰਤੀਨਿਧ
ਸਨੌਰ, 19 ਸਤੰਬਰ
ਪੀਐੱਸਪੀਸੀਐੱਲ ਦੇ ਚੇਅਰਮੈਨ ਏ-ਵੇਨੂੰ ਪ੍ਰਸਾਦ ਦੇ ਨਿਰਦੇਸ਼ਾਂ ਅਨੁਸਾਰ ਅੱਜ ਇਕ ਸ਼ਿਕਾਇਤ ਨਿਵਾਰਨ ਕੈਂਪ ਪਿੰਡ ਕਰਤਾਰਪੁਰ ਵਿੱਚ ਲਗਾਇਆ ਗਿਆ, ਜਿਸ ’ਚ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਅਤੇ ਬਿਲਾਂ ਸਬੰਧੀ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਐੱਸਐੱਸ ਚੋਪੜਾ ਉਪ-ਮੁੱਖ ਇੰਜਨੀਅਰ, ਵੰਡ ਹਲਕਾ ਪਟਿਆਲਾ ਉਨ੍ਹਾਂ ਨਾਲ ਗੁਰਤੇਜ ਸਿੰਘ ਵਧੀਕ ਨਿਗਰਾਨ ਇੰਜਨੀਅਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਕੈਂਪ ਵਿਚ ਵੱਡੀ ਗਿਣਤੀ ਵਿੱਚ ਖਪਤਕਾਰ ਪਹੁੰਚੇ ਹੋਏ ਸੀ। ਇਸ ਸ਼ਿਕਾਇਤ ਨਿਵਾਰਨ ਕੈਂਪ ਵਿੱਚ 14 ਸ਼ਿਕਾਇਤਾਂ ਆਈਆਂ ਜਿਨ੍ਹਾਂ ਨੂੰ ਐਸ. ਈ. ਚੋਪੜਾ ਅਤੇ ਐਕਸੀਅਨ ਚਹਿਲ ਨੇ ਪੂਰੀ ਸੰਜੀਦਗੀ ਨਾਲ ਸੁਣਿਆ ਅਤੇ ਸਾਰੀਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਕੈਂਪ ਵਿਚ ਸ਼ਾਮਲ ਖਪਤਕਾਰਾਂ ਨੇ ਤਸੱਲੀ ਪ੍ਰਗਟਾਈ ਅਤੇ ਪਾਵਰਕੌਮ ਮਹਿਕਮੇ ਵਲੋਂ ਖਪਤਕਾਰਾਂ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕੈਂਪ ਦੀ ਤਿਆਰੀ ਹਰਪ੍ਰੀਤ ਸਿੰਘ (ਐਸ. ਡੀ. ਓ. ਉਪ-ਮੰਡਲ ਸਨੌਰ) ਨੇ ਕੀਤੀ। ਉਨ੍ਹਾਂ ਨਾਲ ਰਾਮ ਸਿੰਘ, ਅਮਰਿੰਦਰ ਸਿੰਘ, ਰਜੇਸ਼ ਕੁਮਾਰ, ਅਮਨਦੀਪ ਆਦਿ ਮੌਜੂਦ ਸਨ।