ਨਿਜੀ ਪੱਤਰ ਪ੍ਰੇਰਕ
ਸੰਗਰੂਰ, 22 ਸਤੰਬਰ
ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਦੇ ਧਾਰਨੀ ਬਣਾਉਣ ਦੇ ਮੰਤਵ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਕਾਦਮਿਕ ਕੌਂਸਲ ਵੱਲੋਂ ਸੰਗਰੂਰ-ਬਰਨਾਲਾ ਤੇ ਮਾਨਸਾ ਦੇ ਕਰਵਾਏ ਇਮਤਿਹਾਨ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੀਤੀ 23 ਅਗਸਤ ਨੂੰ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਕਰੀਬ 4 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਮਤਿਹਾਨ ਪ੍ਰਾਇਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਪੱਧਰ ਦਾ ਹੋਇਆ ਸੀ।
ਇਮਤਿਹਾਨ ਦਾ ਨਤੀਜਾ ਸਥਾਨਕ ਜ਼ੋਨਲ ਦਫ਼ਤਰ ਵਿੱਚ ਇਮਤਿਹਾਨ ਦੇ ਜ਼ੋਨਲ ਕੋਆਰਡੀਨੇਟਰ ਕੁਲਵੰਤ ਸਿੰਘ ਨਾਗਰੀ ਤੇ ਕੋਆਰਡੀਨੇਟਰ ਗੁਰਮੇਲ ਸਿੰਘ ਵੱਲੋਂ ਡਿਪਟੀ ਚੀਫ ਆਰਗੇਨਾਈਜ਼ਰ ਲਾਭ ਸਿੰਘ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਦੀ ਨਿਗਰਾਨੀ ਹੇਠ ਐਲਾਨਿਆ ਗਿਆ। ਨਤੀਜੇ ਅਨੁਸਾਰ ਪ੍ਰਾਇਮਰੀ ਦਰਜੇ ਵਿੱਚ ਰਾਜਦੀਪ ਕੌਰ ਫਾਰਚੂਨ ਕਾਨਵੈਂਟ ਸਕੂਲ ਅਕੋਈ ਸਾਹਿਬ ਨੇ 100% ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ, ਦਿਸ਼ਾ ਸਿੰਗਲਾ, ਜੇ.ਕੇ. ਮੈਮੋਰੀਅਲ ਗਲੋਬਲ ਸਕੂਲ ਬਾਗੜੀਆਂ ਨੇ ਦੂਸਰਾ ਤੇ ਜਪਦੀਪ ਸਿੰਘ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਨੇ ਤੀਜਾ ਸਥਾਨ ਹਾਸਲ ਕੀਤਾ। ਮਿਡਲ ਗਰੁੱਪ ਦਰਜੇ ਵਿੱਚ ਸੁਖਇੰਦਰ ਕੌਰ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ, ਜਸਨੂਰ ਸਿੰਘ ਮਾਤਾ ਰਾਜ ਕੌਰ ਸਰਕਾਰੀ ਸਮਾਰਟ ਸੀ.ਸੈ.ਸਕੂਲ ਬਡਰੁੱਖਾਂ ਅਤੇ ਪ੍ਭਲੀਨ ਕੌਰ, ਗੁਰਸਾਗਰ ਚੈਰੀਟੇਬਲ ਟਰੱਸਟ ਧੂਰੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਸੀਨੀਅਰ ਸੈਕੰਡਰੀ ਦਰਜੇ ਵਿਚ ਹੁਸਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਜਨਾਲ, ਖੁਸ਼ਪ੍ਰੀਤ ਕੌਰ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਤੇ ਪ੍ਭਜੋਤ ਕੌਰ ਗੁਰਮਤਿ ਅਕੈਡਮੀ ਚੰਗਾਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਹਨ। ਇਸ ਮੌਕੇ ਅਜਮੇਰ ਸਿੰਘ ਤੇ ਸੁਰਿੰਦਰਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਨਤੀਜੇ ਅਨੁਸਾਰ ਪਹਿਲੇ ਗਰੁੱਪ ਦੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦਿੱਤੇ ਜਾਣਗੇ ਜਦੋਂਕਿ ਦੂਸਰੇ ਤੇ ਤੀਸਰੇ ਦਰਜਿਆਂ ਦੇ ਪਹਿਲੇ ਪੰਜ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਨਗਦ ਪੁਰਸਕਾਰ ਦਿੱਤੇ ਜਾਣਗੇ।