ਨਿਜੀ ਪੱਤਰ ਪ੍ਰੇਰਕ
ਸੰਗਰੂਰ, 7 ਮਾਰਚ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਣ ਦੀ ਸੰਭਾਲ ਵਿਸ਼ੇ ’ਤੇ ਸਕੂਲ ਵਿਦਿਆਰਥੀਆਂ ਦੇ ਭਾਸ਼ਣ ਅਤੇ ਚਿੱਤਰ ਬਣਾਉਣ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਜੋਗਾ ਸਿੰਘ ਤੂਰ, ਪਰਮਿੰਦਰ ਕੌਰ ਅਧਿਆਪਕ ਇੰਚਾਰਜ , ਸੁਰਿੰਦਰ ਪਾਲ ਸਿੰਘ ਸਿਦਕੀ ਸਮਾਗਮ ਕੋਆਰਡੀਨੇਟਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ ਅਤੇ ਅਜਮੇਰ ਸਿੰਘ ਜ਼ੋਨਲ ਪ੍ਰਧਾਨ ਦੀ ਦੇਖ ਰੇਖ ਹੇਠ ਹੋਏ ਮੁਕਾਬਲਿਆਂ ਵਿੱਚ 15 ਸਕੂਲਾਂ ਦੇ 100 ਦੇ ਲਗਪਗ ਵਿਦਿਆਰਥੀਆਂ ਨੇ ਹਿੱਸਾ ਲਿਆ। ਵਾਤਾਵਰਣ ਪ੍ਰੇਮੀ ਸ੍ਰੀ ਪਾਲਾ ਮੱਲ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਦੋਂ ਕਿ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ, ਲਾਭ ਸਿੰਘ ਡਿਪਟੀ ਚੀਫ ਆਰਗੇਨਾਈਜ਼ਰ, ਗੁਰਜੰਟ ਸਿੰਘ ਰਾਹੀ ਪ੍ਰਿੰਸੀਪਲ ਗੁਰਮਤਿ ਵਿਦਿਆਲਾ ਤੇ ਗੁਰਮੇਲ ਸਿੰਘ ਜ਼ੋਨਲ ਆਗੂ ਸ਼ਾਮਲ ਹੋਏ ।
ਭਾਸ਼ਣ ( ਜੂਨੀਅਰ ਗਰੁੱਪ) ਵਿੱਚੋਂ ਨਵਦੀਪ ਕੌਰ ਗਿਆਨ ਦੀਪ ਪਬਲਿਕ ਸਕੂਲ ਮਹਿਲਾਂ ਚੌਕ, ਬਬਨਜੋਤ ਕੌਰ ਤੇ ਜਸ਼ਨਦੀਪ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਸੀਨੀਅਰ ਗਰੁੱਪ ਵਿੱਚੋਂ ਪੁਨੀਤਕਾ ਡੋਗਰਾ ਸਪਰਿੰਗ ਡੇਲਜ਼ ਪਬਲਿਕ ਸਕੂਲ ਸੰਗਰੂਰ, ਜਸ਼ਨਦੀਪ ਕੌਰ ਆਦਰਸ਼ ਮਾਡਲ ਸੀ.ਸੈ. ਸਕੂਲ ਸੰਗਰੂਰ ਤੇ ਕਮਲਪ੍ਰੀਤ ਕੌਰ ਗਿਆਨ ਦੀਪ ਮਹਿਲਾਂ ਚੌਕ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ।ਪੋਸਟਰ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਵਿੱਚੋਂ ਦਿਵਆਂਸ਼ਾ ਸਪਰਿੰਗ ਡੇਲਜ਼ ਪ/ਸ ਸੰਗਰੂਰ , ਦਿਲਪ੍ਰੀਤ ਸਿੰਘ ਆਦਰਸ਼ ਮਾਡਲ ਸਕੂਲ ਬਡਰੁੱਖਾਂ ਤੇ ਸਾਰਾ ਸਪਰਿੰਗ ਡੇਲਜ਼ ਸੰਗਰੂਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਸੀਨੀਅਰ ਗਰੁੱਪ ਵਿੱਚੋਂ ਪਰਨੀਤ ਕੌਰ ਤੇ ਅਰਚਿਤਾ ਬਾਂਸਲ ਸਪਰਿੰਗ ਡੇਲਜ਼ ਪ/ਸਕੂਲ ਸੰਗਰੂਰ , ਗਗਨਦੀਪ ਸਿੰਘ ਹੋਲੀ ਹਾਰਟ ਕਾਨਵੇਟ ਸਕੂਲ ਸੰਗਰੂਰ ਨੇ ਕ੍ਰਮਵਾਰ ਪਹਿਲੇ ਸਥਾਨ ਹਾਸਲ ਕੀਤੇ।