ਲਹਿਰਾਗਾਗਾ: ਇਥੇ ਸਬ ਡਿਵੀਜ਼ਨ ਦਫ਼ਤਰ ’ਚ ਐੱਸਡੀਐੱਮ ਜੀਵਨਜੋਤ ਕੌਰ ਦੀ ਅਗਵਾਈ ’ਚ ਸਬ ਡਿਵੀਜ਼ਨ ਲਹਿਰਾਗਾਗਾ ਅਤੇ ਮੂਨਕ ਦੇ ਅਧਿਕਾਰੀਆਂ ਨਾਲ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਲਈ ਜਾਗਰੂਕ ਕਰਨ ਲਈ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਦੋਹਾਂ ਬਲਾਕਾਂ ਦੇ ਬੀਡੀਪੀਓ, ਤਿੰਨੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫਸਰਾਂ ਨੇ ਸ਼ਿਰਕਤ ਕੀਤੀ। ਐੱਸਡੀਐੱਮ ਜੀਵਨਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀ ਦੇ ਈ ਕਾਰਡ ਬਣਾਉਣ ਲਈ ਵੀਡਾਲ ਇੰਸਰੈਂਸ ਟੀਪੀਏ ਵੱਲੋਂ ਜ਼ਿਲ੍ਹੇ ਦੇ ਹਰੇਕ ਪਿੰਡ ’ਚ ਪਹੁੰਚ ਕੇ ਈ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਕਾਰਡ ਬਣਾਉਣ ਲਈ ਨੀਲਾ ਕਾਰਡ, ਪੈਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਲੈ ਕੇ ਆਉਣਾ ਜ਼ਰੂਰੀ ਹੈ।
-ਪੱਤਰ ਪ੍ਰੇਰਕ