ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 20 ਨਵੰਬਰ
ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਪ੍ਰਸਿੱਧ ਵਿਦਵਾਨ ਅਤੇ ਦਾਰਸ਼ਨਿਕ ਡਾ. ਤੇਜਵੰਤ ਮਾਨ ਸਾਹਿਤ ਰਤਨ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਪ੍ਰੋਫੈਸਰ ਆਫ ਪ੍ਰਾਜੈਕਟ ਸ੍ਰੀ ਨਿੰਦਰ ਘੁਗਿਆਣਵੀ ਦਾ ਅੱਜ ਸੰਗਰੂਰ ਵਿੱਚ ਵਿਸ਼ੇਸ਼ ਸਨਮਾਨ ਕੀਤਾ
ਡੀਸੀ ਰਿਸ਼ੀ ਨੇ ਦੱਸਿਆ ਕਿ ਡਾ. ਤੇਜਵੰਤ ਮਾਨ ਨੇ ਪੰਜਾਬੀ ਸਾਹਿਤ ਆਲੋਚਨਾ, ਸੰਪਾਦਨ ਅਤੇ ਸਿਰਜਣਾਤਮਕ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਸੱਤ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਬਹੁਤ ਹੀ ਸ਼ਲਾਘਾ ਮਿਲੀ ਹੈੈ। ਉਨ੍ਹਾਂ ਨੇ ਅਨੇਕਾਂ ਖੋਜਾਰਥੀਆਂ ਦਾ ਮਾਰਗ ਦਰਸ਼ਨ ਕੀਤਾ ਹੈ। ਜਦਕਿ ਨਿੰਦਰ ਘੁਗਿਆਣਵੀ ਦੀਆਂ ਚਾਰ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਵਾਰਤਕ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ। ਉਨ੍ਹਾਂ ਨੇ ਜੱਜ ਦੇ ਅਰਦਲੀ ਤੋਂ ਸਫਰ ਸ਼ੁਰੂ ਕਰਕੇ ਪ੍ਰੋਫੈਸਰ ਦੀ ਉਪਾਧੀ ਹਾਸਲ ਕੀਤੀ ਹੈੈ। ਉਹ ਵਰਧਾ ਯੂਨੀਵਰਸਿਟੀ ਵਿੱਚ ਰਾਈਟਰ ਆਫ ਰੈਜੀਡੈਂਟ ਵਜੋਂ ਵੀ ਕੰਮ ਕਰ ਚੁੱਕੇੇ ਹਨ। ਸਾਹਿਤਕਾਰਾਂ ਨੇ ਸੰਦੀਪ ਰਿਸ਼ੀ ਨੂੰ ਫੁਲਕਾਰੀ ਤੇ ਪੁਸਤਕਾਂ ਭੇਟ ਕੀਤੀਆਂ। ਨਿੰਦਰ ਘੁੰੰਗਿਆਣਵੀ ਨੇ ਇਸ ਸਨਮਾਨ ਲਈ ਸਭ ਦਾ ਧੰਨਵਾਦ ਕੀਤਾ।