ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 16 ਜੁਲਾਈ
ਚ੍ਹੜਦੇ ਪੰਜਾਬ ਦੀ ਇਕੋ ਇੱਕ ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਤਤਕਾਲੀ ਨਵਾਬ ਸ਼ੇਰ ਮੁਹੰਮਦ ਖ਼ਾਨ ,ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸ਼ਾਹਬਿਜ਼ਾਦਿਆਂ ਦੀ ਸ਼ਹਾਦਤ ਮੌਕੇ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ, ਦੇ ਖ਼ਾਨਦਾਨ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਖਾਰ ਅਲੀ ਖਾਂ ਦੀ ਬਿਰਧ ਅਵਸਥਾ ‘ਚ ਜੀਵਨ ਗੁਜ਼ਾਰ ਰਹੀ ਬੇਗ਼ਮ ਮੁਨੱਵਰ ਉਰ ਨਿਸ਼ਾ ਦਾ ਅੱਜ ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਵਿੱਚ ਸਨਮਾਨ ਕੀਤਾ ਗਿਆ। ਉਮਰ ਦੇ 100ਵੇਂ ਵਰ੍ਹੇ ਵਿੱਚ ਪਹੁੰਚ ਕੇ ਵੀ ਪੂਰੀ ਤਰ੍ਹਾਂ ਤੰਦਰੁਸਤ ਬੇਗ਼ਮ ਮੁਨੱਵਰ ਉਰ ਨਿਸ਼ਾ ਦਾ ਸਨਮਾਨ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਟਿਵਾਣਾ, ਹੈੱਡ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਅਤੇ ਸੇਵਾ ਮੁਕਤ ਐੱਸਪੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਨਵਾਬ ਖ਼ਾਨਦਾਨ ਦੀ ਆਖ਼ਰੀ ਬੇਗ਼ਮ ਮੁਨੱਵਰ ਉਰ ਨਿਸ਼ਾ ਨੂੰ ਸਨਮਾਨਿਤ ਕਰਕੇ ਉਨ੍ਹਾਂ ਤਤਕਾਲੀ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਬੁਲੰਦ ਅਵਾਜ਼ ਨੂੰ ਸਿਜਦਾ ਕੀਤਾ ਹੈ।