ਮੁਕੰਦ ਸਿੰਘ ਚੀਮਾ
ਸੰਦੌੜ, 2 ਸਤੰਬਰ
ਸਰਕਾਰੀ ਹਾਈ ਸਕੂਲ ਝਨੇਰ ਦੇ ਮੁੱਖ ਅਧਿਆਪਕ ਅਨਵਰ ਅਲੀ ਦੀ ਅਗਵਾਈ ਹੇਠ ਸਨਮਾਨ ਸਮਾਗਮ ਕੀਤਾ ਗਿਆ। ਇਸ ਮੌਕੇ ਸਕੂਲ ਦੇ ਜ਼ਿਲ੍ਹਾ ਅਤੇ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਸਨਮਾਨ ਕੀਤਾ ਗਿਆ। ਮੁੱਖ ਅਧਿਆਪਕ ਅਨਵਰ ਅਲੀ ਨੇ ਵਿਦਿਆਰਥੀਆਂ ਅਤੇ ਸਿਤਾਰ ਖਾਂ ਡੀਪੀਈ ਨੂੰ ਵਧਾਈ ਦਿੱਤੀ। ਡੀਪੀਈ ਸਿਤਾਰ ਖਾਂ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਸੰਦੌੜ ਜ਼ੋਨ ਅਧੀਨ ਖੇਡਦੇ ਹੋਏ ਅੰਡਰ-14 ਸਾਲ ਮੁੰਡੇ ਖੋ-ਖੋ ਵਿੱਚ ਅਤੇ ਅੰਡਰ 14 ਸਾਲ ਕੁੜੀਆਂ ਨੇ ਯੋਗ ਵਿੱਚੋਂ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਅੰਡਰ-17 ਸਾਲ ਕੁੜੀਆਂ ਨੇ ਖੋ -ਖੋ ਵਿੱਚ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ। ਜ਼ੋਨ ਸੰਦੌੜ ਵਿੱਚ ਅੰਡਰ 14 ਸਾਲ ਮੁੰਡੇ ਖੋ-ਖੋ ਵਿੱਚ, ਅੰਡਰ-14 ਸਾਲ ਮੁੰਡੇ ਕਬੱਡੀ ਵਿੱਚ, ਅੰਡਰ-14 ਸਾਲ ਕੁੜੀਆਂ ਨੇ ਯੋਗ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅਥਲੈਟਿਕਸ ਮੁਕਾਬਲਿਆਂ ਵਿੱਚੋਂ ਇਰਫਾਨ ਮੁਹੰਮਦ ਨੇ 100 ਮੀਟਰ ਦੌੜ ਅਤੇ ਲੰਮੀ ਛਾਲ ਵਿੱਚੋਂ ਪਹਿਲਾ ਸਥਾਨ ਅਤੇ ਜੁਝਾਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਮਾਗਮ ਦੌਰਾਨ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਸੁਖਮਨ ਸਿੰਘ ਨੇ ਦੌੜ ਵਿੱਚੋਂ ਸੋਨ ਤਗਮਾ ਜਿੱਤਿਆ
ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਬਖੌਰਾ ਖੁਰਦ ਦੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲੀ ਕਲੱਸਟਰ ਖੇਡਾਂ ਬਲਾਕ ਲਹਿਰਾਗਾਗਾ ਸੈਂਟਰ ਗਰਲਜ਼ ਸਕੂਲ ਲਹਿਰਾਗਾਗਾ ਵਿੱਚ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ’ਚ ਮੈਡਲ ਜਿੱਤੇ। ਪੰਜਵੀਂ ਜਮਾਤ ਦੇ ਵਿਦਿਆਰਥੀ ਸੁਖਮਨ ਸਿੰਘ ਨੇ ਦੌੜ ਵਿੱਚ ਗੋਲਡ ਮੈਡਲ ਜਿੱਤਿਆ। ਸਿਮਰਨ ਕੌਰ ਨੇ ਲੌਂਗ ਜੰਪ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਚੌਥੀ ਜਮਾਤ ਦੀ ਵਿਦਿਆਰਥਣ ਮਨਕੀਰਤ ਕੌਰ ਨੇ ਲੌਂਗ ਜੰਪ ਵਿੱਚ ਕਾਂਸੇ ਦਾ ਤਗਮਾ ਹਾਸਲ ਕੀਤਾ। ਸਕੂਲ ਐੱਮਡੀ ਚਰਨਜੀਵ ਬਾਵਾ ਨੇ ਬੱਚਿਆਂ ਨੂੰ ਜਿੱਤ ਲਈ ਵਧਾਈ ਦਿੱਤੀ।