ਨਵੀਂ ਦਿੱਲੀ:
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਸੁਪਰਹਿੱਟ ਹੌਰਰ ਤੇ ਕਾਮੇਡੀ ਫਿਲਮ ‘ਸਤ੍ਰੀ 2’ ਦੀ ਸਫਲਤਾ ’ਤੇ ਫਿਲਮ ਦੇ ਨਿਰਮਾਤਾਵਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਐਕਸ ’ਤੇ ਪੋਸਟ ਪਾਉਂਦਿਆਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਨ੍ਹਾਂ ਫਿਲਮਾਂ ਜ਼ਰੀਏ ਫਿਲਮ ਇੰਡਸਟਰੀ ਸਿਨੇਮਾ ਹਾਲਾਂ ਵਿੱਚ ਅਜਿਹੇ ਹੋਰ ਖੁਸ਼ੀਆਂ ਭਰੇ ਪਲਾਂ ਨੂੰ ਜਾਰੀ ਰੱਖੇਗੀ। ਇਹ ਫਿਲਮ 2018 ਦੀ ਰਿਲੀਜ਼ ਹੋਈ ‘ਸਤ੍ਰੀ’ ਦਾ ਅਗਲਾ ਭਾਗ ਹੈ ਅਤੇ ਇਸ ਵਿੱਚ ਰਾਜਕੁਮਾਰ ਰਾਓ, ਸ਼ਰਧਾ ਕਪੂਰ, ਅਭਿਸ਼ੇਕ ਬੈਨਰਜੀ, ਪੰਕਜ ਤ੍ਰਿਪਾਠੀ ਅਤੇ ਅਪਾਰਸ਼ਕਤੀ ਖੁਰਾਣਾ ਨੇ ਅਦਾਕਾਰੀ ਕੀਤੀ ਹੈ। ਇਸ ਫਿਲਮ ਨੇ ਸਿਰਫ ਦੇਸ਼ ਭਰ ਵਿਚ ਬਾਕਸ ਆਫਿਸ ’ਤੇ 600 ਕਰੋੜ ਰੁਪਏ ਦੇ ਕਰੀਬ ਦੀ ਕਮਾਈ ਕਰ ਲਈ ਹੈ। -ਪੀਟੀਆਈ