ਲਹਿਰਾਗਾਗਾ: ਐੱਨਆਰਐੱਲਐੱਮ ਅਧੀਨ ਬਣਾਏ ਗਏ ਸ਼ਹੀਦ ਭਗਤ ਸਿੰਘ ਸੈਲਫ ਹੈਲਪ ਗਰੁੱਪ ਪਿੰਡ ਕੋਟੜਾ ਲਹਿਲ ਦੀ ਮੈਂਬਰ ਹਰਜੀਤ ਕੌਰ ਨੇ ਗਊ ਦੇ ਗੋਹੇ ਤੋਂ ਲੱਕੜ ਬਣਾਉਣ ਦੇ ਪ੍ਰਾਜੈਕਟ ਦੀ ਨਿਵੇਕਲੀ ਸ਼ੂਰੁਆਤ ਕੀਤੀ ਹੈ, ਜਿਸ ਦਾ ਉਦਘਾਟਨ ਏਡੀਸੀ ਵਰਜੀਤ ਸਿੰਘ ਵਾਲੀਆ ਨੇ ਕੀਤਾ। ਇਸ ਪ੍ਰਾਜੈਕਟ ਦੀ ਸ਼ੂਰੁਆਤ ਨਾਲ ਕੁਦਰਤੀ ਲੱਕੜ ਦੀ ਵਰਤੋਂ ਘੱਟ ਹੋਵੇਗੀ ਅਤੇ ਦਰੱਖਤਾਂ ਨੂੰ ਬਚਾਉਣ ਵਿੱਚ ਮੱਦਦ ਮਿਲੇਗੀ। ਗੋਹੇ ਦੀ ਲੱਕੜ ਦੀ ਵਰਤੋਂ ਨਾਲ ਪ੍ਰਦੂਸ਼ਣ ਘੱਟ ਹੋਵੇਗਾ। ਇਸ ਲੱਕੜ ਦੀ ਵਰਤੋਂ ਹਵਨ, ਭੱਠਿਆਂ, ਫੈਕਟਰੀਆਂ ਅਤੇ ਸ਼ਮਸ਼ਾਨਘਾਟ ਆਦਿ ਵਿੱਚ ਕੀਤੀ ਜਾ ਸਕਦੀ ਹੈ, ਜਿਸ ਨਾਲ ਵਾਤਾਵਰਨ ਦੀ ਸ਼ੁੱਧਤਾ ਤੋਂ ਇਲਾਵਾ ਕੰਮ ਕਰਨ ਵਾਲੀਆਂ ਔਰਤਾ ਦੀ ਆਮਦਨ ਵਿੱਚ ਵਾਧਾ ਹੋਵੇਗਾ। -ਪੱਤਰ ਪ੍ਰੇਰਕ