ਲਹਿਰਾਗਾਗਾ: ਪਾਤੜਾਂ ਤੋਂ ਪਿੰਡ ਭੁਟਾਲ ਕਲਾਂ ਜਾਂਦੀ ਸੜਕ ’ਤੇ ਅੱਧ-ਵਿਚਾਲੇ ਲਟਕੇ ਡਰੇਨ ਦੇ ਪੁਲ ਦੇ ਕੰਮ ਨੇ ਪਿੰਡ ਖੰਡੇਬਾਦ ਤੇ ਭੁਟਾਲ ਕਲਾਂ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਪੁਲ ਦੀ ਉਸਾਰੀ ਦਾ ਕੰਮ ਤਕਰੀਬਨ ਤਿੰਨ ਮਹੀਨੇ ਤੋਂ ਲਟਕ ਰਿਹਾ ਹੈ, ਪਰ ਦੋ ਵਾਰੀ ਲੋਕਾਂ ਵੱਲੋਂ ਇਸ ਡਰੇਨ ਦੇ ਪੁਲ ਕੋਲ ਆਰਜ਼ੀ ਰਸਤਾ ਬਣਾਇਆ ਗਿਆ। ਇਸ ਸਮੇਂ ਦੌਰਾਨ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ। ਕਿਸਾਨਾਂ ਨੂੰ ਆਪਣੇ ਖੇਤਾਂ ਲਈ ਘੱਟੋ ਘੱਟ ਅੱਠ-ਦੱਸ ਕਿਲੋਮੀਟਰ ਦਾ ਵਾਧੂ ਰਸਤਾ ਤੈਅ ਕਰ ਕੇ ਜਾਣਾ ਪੈਂਦਾ ਹੈ। ਉਧਰ, ਵਿਭਾਗ ਦੇ ਜੇਈ ਮਨਿੰਦਰਪਾਲ ਸ਼ਰਮਾ ਨੇ ਕਿਹਾ ਕਿ ਵੱਧ ਪਾਣੀ ਆਉਣ ਕਾਰਨ ਕੰਮ ਰੁਕ ਗਿਆ ਹੈ। ਹੁਣ ਭੜੋਲੀਆਂ ਦੱਬ ਕੇ ਸਲੈਬਾਂ ਪਾਉਣ ਬਾਰੇ ਵਿਚਾਰ ਕਰ ਰਹੇ ਹਾਂ। -ਪੱਤਰ ਪ੍ਰੇਰਕ