ਧੂਰੀ: ਲੱਦਾਖ਼ ਦੀ ਸਭ ਤੋਂ ਉੱਚੀ ਚੋਟੀ ਕੁਨ ਜੋ ਦੁਨੀਆਂ ਦੀਆਂ ਉੱਚੀਆਂ ਚੋਟੀਆਂ ਵਿੱਚ ਸ਼ੁਮਾਰ ਹੈ ਨੂੰ ਧੂਰੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਬਾਠ ਨੇ ਫਤਹਿ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ 21 ਹਜ਼ਾਰ ਫੁੱਟ ਦੀ ਉੱਚਾਈ ’ਤੇ ਪੰਜਾਬ ਜੇਲ੍ਹ ਵਿਭਾਗ ਦਾ ਝੰਡਾ ਫਹਿਰਾਇਆ। ਗੁਰਪ੍ਰੀਤ ਬਾਠ ਨੇ ਦੱਸਿਆ ਕਿ ਇਸ ਚੋਟੀ ਨੂੰ ਫਤਹਿ ਕਰਨ ਲਈ ਉਸ ਨਾਲ 12 ਵਿਅਕਤੀ ਗਏ ਸੀ ਪਰ ਉਨ੍ਹਾਂ ਵਿਚੋਂ ਸਿਰਫ 6 ਜਣੇ ਹੀ ਚੋਟੀ ’ਤੇ ਪਹੁੰਚ ਸਕੇ। ਉਸਨੇ ਦੱਸਿਆ ਕਿ ਇਸ ਚੋਟੀ ’ਤੇ ਤਾਪਮਾਨ ਮਨਫ਼ੀ 30 ਡਿਗਰੀ ਸੀ। ਇਸ ਤਾਪਮਾਨ ਵਿੱਚ ਰਹਿ ਕੇ ਟੀਚੇ ਨੂੰ ਪੂਰਾ ਕਰਨਾ ਇਕ ਯਾਦਗਾਰੀ ਪਲ ਰਿਹਾ। -ਨਿਜੀ ਪੱਤਰ ਪ੍ਰੇਰਕ