ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਸਤੰਬਰ
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਚੱਲ ਰਹੇ ਭਾਸ਼ਣ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਨਤੀਜੇ ਐਲਾਨੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਡਾ. ਪ੍ਰਭਸਿਮਰਨ ਕੌਰ ਅਤੇ ਮੀਡੀਆ ਕੋਆਰਡੀਨੇਟਰ ਜਸਵੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਵਰਗ ਵਿੱਚੋਂ ਸੰਗਤਪੁਰਾ ਦੀ ਜੰਨਤ, ਝਨੇਰ ਦੀ ਯਸ਼ਮੀਨ, ਆਲਮਪੁਰ ਦੀ ਨੇਹਾ, ਫਰਵਾਲੀ ਦੇ ਜਸਦੀਪ ਸਿੰਘ ਅਤੇ ਬਾਲੀਆਂ-2 ਦੀ ਕਾਜਲ ਨੇ ਕ੍ਰਮਵਾਰ ਪਹਿਲਾ, ਦੂਜ, ਤੀਜ, ਚੌਥਾ ਅਤੇ ਪੰਜਵਾਂ ਸਥਾਨ ਮੱਲਿਆ।
ਇਸੇ ਤਰ੍ਹਾਂ ਮਿਡਲ ਵਰਗ ਦੇ ਸਕੂਲਾਂ ਵਿੱਚੋਂ ਰਹਿਮਤਗੜ੍ਹ ਦੀ ਸੋਨੀਆ ਸ਼ਰਮਾ ਨੇ ਪਹਿਲਾ, ਲਸੋਈ ਦੀ ਕਮਲਪ੍ਰੀਤ ਕੌਰ ਨੇ ਦੂਜਾ, ਤਕੀਪੁਰ ਦੀ ਮਨੀਸ਼ਾ ਤੀਜਾ, ਚੱਠਾ ਨੰਨ੍ਹੇੜਾ ਦੇ ਲਖਵੀਰ ਸਿੰਘ ਨੇ ਚੌਥਾ ਸਥਾਨ ਅਤੇ ਮੋਰਾਂਵਾਲੀ ਦੀ ਸੋਨੀਆ ਨੇ ਪੰਜਵਾਂ ਸਥਾਨ ਹਾਸਲ ਕੀਤਾ। ਸੈਕੰਡਰੀ ਵਰਗ ’ਚੋਂ ਜਖੇਪਲ ਦੇ ਕੁਲਵਿੰਦਰ ਸਿੰਘ ਨੇ ਪਹਿਲਾ, ਉਪਲੀ ਚੱਠੇ ਦੀ ਸੁਖਦੀਪ ਕੌਰ ਨੇ ਦੂਜਾ, ਜਹਾਂਗੀਰ ਕਹੇਰੂ ਦੀ ਮਨਪ੍ਰੀਤ ਕੌਰ ਨੇ ਤੀਸਰਾ, ਬਖੋਰਾ ਕਲਾਂ ਦੀ ਗਗਨਦੀਪ ਕੌਰ ਨੇ ਚੌਥਾ ਅਤੇ ਸੰਦੌੜ ਦੀ ਪਵਨਪ੍ਰੀਤ ਕੌਰ ਨੇ ਪੰਜਵਾਂ ਸਥਾਨ ਹਾਸਲ ਕੀਤਾ। ਜ਼ਿਲ੍ਹਾ ਨੋਡਲ ਅਫ਼ਸਰ ਸੁਖਵਿੰਦਰ ਕੌਰ ਸਿੱਧੂ ਅਤੇ ਅਭਿਨਵ ਜੈਦਕਾ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ।