ਹਰਦੀਪ ਸਿੰਘ ਸੋਢੀ
ਧੂਰੀ, 12 ਸਤੰਬਰ
ਜੇਈਈ-ਮੇਨ (ਜੁਆਇੰਟ ਐਂਟਰੈਂਸ ਐਗਜਾਮ) ਦੇ ਅੱਜ ਐਲਾਨੇ ਗਏ ਨਤੀਜੇ ਵਿੱਚ ਧੂਰੀ ਦੇ ਅਨਿਰੁੱਧ ਕਾਂਸਲ ਨੇ ਪੂਰੇ ਭਾਰਤ ਵਿੱਚੋਂ 312 ਵਾ ਰੈਂਕ ਪ੍ਰਾਪਤ ਕਰਕੇ ਆਪਣੇ ਸ਼ਹਿਰ ਧੂਰੀ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਅਨਿਰੁੱਧ ਕਾਂਸਲ ਦੇ ਪਿਤਾ ਗਗਨ ਕਾਂਸਲ ਨੇ ਕਿਹਾ ਕਿ ਉਸ ਦਾ ਬੇਟਾ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਹੈ। ਜਦੋਂ ਅਨਿਰੁੱਧ ਕਾਂਸਲ ਤੋਂ ਉਸ ਦੇ ਮੁੱਖ ਟੀਚੇ ਬਾਰੇ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਆਈਆਈਟੀ ਐਡਵਾਂਸ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਜੋ ਸਤੰਬਰ ਮਹੀਨੇ ਦੇ ਆਖਰੀ ਹਫਤੇ ਵਿੱਚ ਹੋਣੀ ਹੈ। ਇਸ ਪ੍ਰੀਖਿਆ ਵਿੱਚੋਂ ਵਧੀਆ ਰੈਂਕ ਲੈ ਕੇ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨ ਦਾ ਇਛੁੱਕ ਹੈ।
ਆਈਕੁਐਸਟ ਦੇ ਵਿਦਿਆਰਥੀਆਂ ਨੇ ਜੇਈਈ ਦੇ ਇਮਤਿਹਾਨ ’ਚ ਮੱਲਾਂ ਮਾਰੀਆਂ
ਪਟਿਆਲਾ (ਰਵੇਲ ਸਿੰਘ ਭਿੰਡਰ): ਜੇਈਈ ਮੇਨ ਦੇ ਲੰਘੇ ਕੱਲ੍ਹ ਐਲਾਨੇ ਗਏ ਨਤੀਜਿਆਂ ਵਿੱਚ ਇੱਥੋਂ ਦੇ ਪ੍ਰਾਈਵੇਟ ਕੋਚਿੰਗ ਸੈਂਟਰ ਆਈਕੁਐਸਟ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ। ਪਿਛਲੇ ਸਮੇਂ ਤੋਂ ਜੇਈਈ ਦੀ ਤਿਆਰੀ ਕਰਵਾ ਰਹੀ ਸੰਸਥਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਵਿਦਿਆਰਥੀ ਕੁਸ਼ਗਰਾ ਖਰਬੰਦਾ ਨੇ ਆਲ ਇੰਡੀਆ ਰੈਕਿੰਗ ਚ 82ਵਾਂ, ਸ਼ੁਭ ਕਰਮਨ ਸਿੰਘ ਨੇ 193, ਰੋਹਨ ਕੌਸ਼ਲ ਨੇ 259, ਯਤਿਨ ਸਿੰਗਲਾ ਨੇ 579ਵਾਂ ਦਰਜਾ ਹਾਸਿਲ ਕਰਕੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ।