ਪੱਤਰ ਪ੍ਰੇਰਕ
ਸੰਗਰੂਰ, 21 ਨਵੰਬਰ
ਕਲਾ ਕੇਂਦਰ ਸੰਗਰੂਰ ਵੱਲੋਂ ਨਿਰਦੇਸ਼ਕ ਯਸ਼ ਦੀ ਅਗਵਾਈ ਹੇਠ 26ਵਾਂ ਰਜਿੰਦਰ ਸਿੰਘ ਜਰਨਲਿਸਟ ਯਾਦਗਾਰੀ ਤਿੰਨ ਦਿਨਾਂ ਬਾਲ ਮੇਲਾ ਸ਼ਹਿਰ ਦੇ ਬੱਗੀਖਾਨਾ ਵਿੱਚ ਲਾਇਆ ਗਿਆ। ਇਹ ਬਾਲ ਮੇਲਾ ਰੰਗਸ਼ਾਲਾ ਦੇ ਕਲਾਕਰ ਨਵਜੋਤ ਗਰਗ ਮੀਤੂ ਨੂੰ ਸਮਰਪਿਤ ਕੀਤਾ ਗਿਆ। ਅੱਜ ਦੇ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਕੈਬਿਨਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਹਾਜ਼ਰੀ ਲਵਾਈ ਅਤੇ ਜੇਤੂਆਂ ਨੂੰ ਇਨਾਮ ਵੰਡੇ। ਸਮਾਰੋਹ ਦੀ ਪ੍ਰਧਾਨਗੀ ਅਨਿਲ ਕੁਮਾਰ ਘੀਚਾ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਨੇ ਕੀਤੀ। ਸ੍ਰੀ ਯਸ਼ ਨੇ ਦੱਸਿਆ ਕਿ ਇਸ ਵਾਰ ਮੇਲੇ ਵਿੱਚ 400 ਬੱਚੇ ਭਾਗ ਲੈ ਰਹੇ ਹਨ। ਬਾਲ ਮੇਲੇ ਦਾ ਉਦਘਾਟਨ ਡੀਐੱਸਪੀ ਸਤਪਾਲ ਸ਼ਰਮਾ ਅਤੇ ਰਜਿੰਦਰ ਸਿੰਘ ਦੇ ਪੁੱਤਰ ਗੁਰਪਿੰਦਰ ਸਿੰਘ ਸੰਧੂ ਨੇ ਕੀਤਾ। ਅੱਜ ਬੱਚਿਆਂ ਦੇ ਫ਼ੈਂਸੀ ਡਰੈੱਸ, ਕਲਾਸੀਕਲ ਡਾਂਸ, ਗਾਇਨ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਮੇਜਰ ਸਿੰਘ ਚੱਢਾ, ਰਾਮ ਆਰਥੀ ਪਿੰਟੂ ਤੇ ਕੁਲਵੰਤ ਰਾਏ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ। ਜੱਜਾਂ ਦੀ ਭੂਮਿਕਾ ਮੁਕਤਾ ਰਤਨਮ ਸੇਤੀਆ, ਰੁਕਮਣੀ ਸੋਂਧ, ਆਜ਼ਾਦ ਸੰਧੂ, ਸਾਹਿਲ ਡਡਵਾਲ ਨੇ ਨਿਭਾਈ। ਇਸ ਦੌਰਾਨ ਸਤੀਸ਼ ਕਾਂਸਲ ਡਾਇਰੈਕਟਰ ਪੰਜਾਬ ਇਨਫਾਰਮੇਸ਼ਨ ਤੇ ਟੈਕਨਾਲੋਜੀ ਕਾਰਪੋਰੇਸ਼ਨ, ਨਰੇਸ਼ ਕੁਮਾਰ ਗਾਬਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਬਲਵਿੰਦਰ ਜਿੰਦਲ ਪਹੁੰਚੇ। ਕਲਾ ਕੇਂਦਰ ਦੇ ਪ੍ਰਧਾਨ ਦਿਨੇਸ਼ ਐਡਵੋਕੇਟ ਅਤੇ ਸਕੱਤਰ ਸੁਰਿੰਦਰ ਗਰਗ ਨੇ ਸਭ ਦਾ ਧੰਨਵਾਦ ਕੀਤਾ।