ਪੱਤਰ ਪ੍ਰੇਰਕ
ਘਨੌਰ, 28 ਜੂਨ
ਸ਼ੰਭੂ-ਘਨੌਰ ਰੋਡ ’ਤੇ ਪਿੰਡ ਕਾਮੀਂ ਕਲਾਂ ਨੇੜੇ ਵਾਪਰੇ ਹਾਦਸੇ ਵਿੱਚ ਭੱਠਾ ਮਜ਼ਦੂਰ ਦੀ ਮੌਤ ਹੋ ਗਈ।
ਘਨੌਰ ਦੀ ਪੁਲੀਸ ਨੇ ਦੱਸਿਆ ਕਿ ਰਾਮ ਕੁਮਾਰ ਵਾਸੀ ਮਕਾਨ ਨੰਬਰ 440 ਡਾਲੀਮਾ ਵਿਹਾਰ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁੱਦਈ ਦੇ ਆਪਣੇ ਭੱਠੇ ਹਨ। ਮੁਖੀ ਪਰਸਾਦ ਵਾਸੀ ਸਿਪਾਹੀ ਤੰਡਵਾ (ਉਤਰ ਪ੍ਰਦੇਸ਼) ਮੁਦਈ ਕੋਲ ਭੱਠੇ ’ਤੇ ਮਜ਼ਦੂਰੀ ਕਰਦਾ ਸੀ, ਦੋ ਦਿਨ ਪਹਿਲਾਂ ਜਦੋਂ ਰਾਤ ਸਮੇਂ ਮੁਖੀ ਪਰਸਾਦ ਪਿੰਡ ਕਾਮੀਂ ਕਲਾਂ ਨੇੜੇ ਸੜਕ ਪਾਰ ਕਰ ਰਿਹਾ ਸੀ ਤਾਂ ਉਸ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲੀਸ ਨੇ ਰਾਮ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।