ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਜੁਲਾਈ
ਡਾ. ਸੰਤੋਖ ਸਿੰਘ ਟਿਵਾਣਾ ਯਾਦਗਾਰੀ ਟਰੱਸਟ ਲਸੋਈ ਵੱਲੋਂ ਆਪਣੀਆਂ ਸਾਹਿਤਕ ਗਤੀਵਿਧੀਆਂ ਤਹਿਤ ਨੇੜਲੇ ਪਿੰਡ ਖਾਨਪੁਰ ਦੇ ਨੌਜਵਾਨ ਕਿਸਾਨ ਗੁਰਵਰਿੰਦਰ ਸਿੰਘ ਕੰਵਰ ਦੀ ਪਲੇਠੀ ਕਾਵਿ ਪੁਸਤਕ ‘ਸੁਣ ਮੋਨ ਧਰਤ ਦਾ ਰੋਸੜਾ’ ਲੋਕ ਅਰਪਣ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ ਬੁੱਟਰ, ਡਾ. ਚਰਨਦੀਪ ਸਿੰਘ, ਕਹਾਣੀਕਾਰ ਜਸਵੀਰ ਰਾਣਾ, ਕਵਿੱਤਰੀ ਤੇਜਿੰਦਰ ਕੌਰ ਸੋਹੀ, ਕਹਾਣੀਕਾਰ ਰਸ਼ੀਦ ਅੱਬਾਸ ਅਤੇ ਜਸਵਿੰਦਰ ਸਿੰਘ ਲਸੋਈ ਸੁਸ਼ੋਭਿਤ ਹੋਏ। ਮੁੱਖ ਮਹਿਮਾਨ ਪਦਮਸ੍ਰੀ ਡਾ. ਸੁਰਜੀਤ ਪਾਤਰ ਸਨ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਕਿਸਾਨਾਂ, ਕਿਰਤੀਆਂ ਦੀਆਂ ਮੁਸ਼ਕਲਾਂ, ਮੁਸ਼ੱਕਤਾਂ ਅਤੇ ਮੰਡੀਕਰਨ ਨੂੰ ਜਾਣਦਾ ‘ਕੰਵਰ’ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਣ ਵਾਲੀਆਂ ਗਹਿਰੀਆਂ ਕਵਿਤਾਵਾਂ ਦਾ ਸਿਰਜਕ ਹੈ। ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਡਾ. ਸਤਜੀਤ ਸਿੰਘ ਟਿਵਾਣਾ ਫ਼ਿਲਮ ਡਾਇਰੈਕਟਰ ਮੁਸ਼ਤਾਕ ਪਾਸਾ, ਸੁਖਵਿੰਦਰ ਸਿੰਘ ਅਟਵਾਲ, ਗਿਆਨੀ ਹਰਦੇਵ ਸਿੰਘ ਸਲਾਰ, ਪ੍ਰੋ. ਦਰਬਾਰਾ ਸਿੰਘ ਗਰੇਵਾਲ, ਪ੍ਰੋ. ਪ੍ਰਿਤਪਾਲ ਕੌਸ਼ਿਕ, ਕੰਵਰ ਜਸਵਿੰਦਰਪਾਲ, ਮੋਹਣ ਸਿੰਘ ਖੰਗੂੜਾ, ਅੰਮ੍ਰਿਤਪਾਲ ਸਿੰਘ ਭੁੱਲਰ, ਪ੍ਰਿੰਸ ਪ੍ਰਦੀਪ ਸਿੰਘ ਗਰੇਵਾਲ, ਦਵਿੰਦਰ ਸਿੰਘ ਦੌਦ, ਗੁਰਵੀਰ ਸਿੰਘ ਵਿਰਕ ਰੋਹਿਤ ਗਰਗ, ਆਸਿਫ਼ ਆਦਿ ਵੀ ਹਾਜ਼ਰ ਸਨ।