ਪੱਤਰ ਪ੍ਰੇਰਕ
ਲ਼ਹਿਰਾਗਾਗਾ ,10 ਮਾਰਚ
ਡਾ. ਦੇਵ ਰਾਜ ਡੀਏਵੀ ਪਬਲਿਕ ਸਕੂਲ ਵਿੱਚ ਸੁਸਾਇਟੀ ਦੇ ਅਹੁਦੇਦਾਰ ਉਰਮਲਾ ਰਾਣੀ, ਐਡਵੋਕੇਟ ਅਨਿਰੁਧ ਕੌਸ਼ਲ ਦੀ ਅਗਵਾਈ ਵਿੱਚ ਸਕੂਲ ਦੇ ਸੰਸਥਾਪਕ ਡਾ. ਦੇਵ ਰਾਜ ਕੌਸ਼ਲ, ਡਾ. ਦਰਸ਼ਨ ਕੌਸ਼ਲ ਅਤੇ ਮਾਤਾ ਸਵਿੱਤਰੀ ਦੇਵੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਵਜ਼ੀਫ਼ਾ ਪ੍ਰੀਖਿਆ ਕਰਵਾਈ ਗਈ ਜਿਸ ਵਿੱਚ 400 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਾਇਮਰੀ ਵਿੰਗ ਦੇ ਮੁਕਾਬਲੇ ਵਿੱਚੋਂ ਕੋਮਲਪ੍ਰੀਤ ਕੌਰ, ਰੰਕਿਤਾ ਅਤੇ ਜਸ਼ਨਦੀਪ ਸਿੰਘ ਨੇ ਪਹਿਲੇ ਤਿੰਨ ਸਥਾਨ ਲਏ।ਮਿਡਲ ਵਰਗ ਵਿੱਚੋਂ ਜਸਕਰਨ ਸਿੰਘ ਅੱਵਲ, ਨਵਦੀਪ ਸਿੰਘ ਨੇ ਦੂਜਾ, ਗਗਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਸੈਕੰਡਰੀ ਵਰਗ ਵਿੱਚੋਂ ਕਨਿਕਾ ਰਾਣੀ ਤੇ ਰੋਹਿਤ ਸ਼ਰਮਾ ਨੇ ਪਹਿਲੀ, ਹਰਮਨਦੀਪ ਕੌਰ ਨੇ ਦੂਸਰੀ, ਸਿਮਰਨਪ੍ਰੀਤ ਕੌਰ ਅਤੇ ਪਲਵਿੰਦਰ ਸਿੰਘ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ । ਅਕੈਡਮਿਕ ਪ੍ਰੀਖਿਆ ਦੇ ਐਲਾਨੇ ਨਤੀਜੇ ਵਿੱਚ ਛੇਵੀਂ ਜਮਾਤ ਵਿੱਚੋਂ ਮਨਜੋਤ ਕੌਰ ਨੇ ਪਹਿਲੀ, ਮੋਨਿਕਾ ਰਾਣੀ ਨੇ ਦੂਜੀ, ਜੈਸਮੀਨ ਕੌਰ ਅਤੇ ਜਗਸੀਰ ਸਿੰਘ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਸੱਤਵੀ ਜਮਾਤ ਵਿੱਚੋਂ ਕੇਸ਼ਵ ਪਹਿਲੇ, ਜੈਸਵੀਨ ਕੌਰ ਦੂਜੇ, ਵਿਸ਼ਾਲ ਅਤੇ ਜਸ਼ਨਵੀਰ ਕੌਰ ਤੀਜੇ, ਨੌਵੀਂ ਵਿੱਚੋਂ ਕਨਿਕਾ ਨੇ ਪਹਿਲੇ, ਰੋਹਿਤ ਸ਼ਰਮਾ ਨੇ ਦੂਜੇ, ਨੈਨਸੀ ਤੀਜੇ ਸਥਾਨ ’ਤੇ ਰਹੇ।