ਲਹਿਰਾਗਾਗਾ: ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਥੇ ਸੀਐੱਚਸੀ ਤੋਂ ਅਪਗਰੇਡ ਹੋਏ ਸਿਵਲ ਹਸਪਤਾਲ ’ਚ ਨਗਰ ਕੌਂਸਲ ਰਾਹੀਂ ਬਣਾਏ ਜਾ ਰਹੇ ਅੱਠ ਲੱਖ ਦੇ ਪਬਲਿਕ ਪਖਾਨਿਆਂ ਦਾ ਨੀਂਹ ਪੱਥਰ ਰੱਖਿਆ। ਬੀਬੀ ਭੱਠਲ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਇਸ ਹਸਪਤਾਲ ਦਾ ਦਰਜਾ ਘਟਾ ਕੇ ਸੀਐੱਚਸੀ ਬਣਾ ਦਿੱਤਾ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦੀ ਮੰਗ ’ਤੇ ਇਸ ਨੂੰ ਦੁਬਾਰਾ ਸਿਵਲ ਹਸਪਤਾਲ ਦਾ ਦਰਜਾ ਦੇ ਕੇ ਲੋਕਾਂ ਦੀ ਮੰਗ ਪੂਰੀ ਕੀਤੀ ਹੈ। ਸਿਵਲ ਹਸਪਤਾਲ ਦਾ ਦਰਜਾ ਮਿਲਣ ਨਾਲ ਹਸਪਤਾਲ ’ਚ 14 ਮਾਹਰ ਡਾਕਟਰਾਂ ਅਤੇ ਹੋਰ ਸਟਾਫ ਦੀ ਨਿਯੁਕਤੀ, ਬਲੱਡ ਬੈਂਕ, ਪੋਸਟਮਾਟਰਮ ਤੇ ਹੋਰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਹਤ ਮੰਤਰੀ ਓਪੀ ਸੋਨੀ ਨੂੰ ਤੁਰੰਤ ਸਾਰੇ ਮਾਹਰ ਡਾਕਟਰ ਨਿਯੁਕਤ ਕਰਨ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ