ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਮਈ
ਭਗਵੰਤ ਮਾਨ ਸਰਕਾਰ ਵੱਲੋਂ ਪਹਿਲੀ ਮਹਿਲਾ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਚੰਡੀਗੜ੍ਹ ਕੋਠੀ ਤੇ ਸੁਰੱਖਿਆ ਘਟਾਉਣ ਮਗਰੋਂ ਸਰਕਾਰ ਵੱਲੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਚਲਾਈ ਮੁਹਿੰਮ ਨੂੰ ਸਹਿਯੋਗ ਦਿੰਦਿਆਂ ਬੀਬੀ ਭੱਠਲ ਨੇ ਲਹਿਰਾਗਾਗਾ ਸ਼ਹਿਰ ਵਿਚਕਾਰ ਆਪਣੀ ਰਿਹਾਇਸ਼ ਕੋਲ ਨਗਰ ਕੌਂਸਲ/ਨਹਿਰੀ ਵਿਭਾਗ ਦੀ ਜਾਇਦਾਦ ’ਤੇ 40 ਸਾਲਾ ਪੁਰਾਣਾ ਕਬਜ਼ਾ ਛੱਡ ਦਿੱਤਾ ਹੈ। ਇਸ ਥਾਂ ਦੇ ਸਾਹਮਣੇ ਬੀਬੀ ਭੱਠਲ ਦੀ ਕੋਠੀ ਹੈ, ਜਿਥੇ ਸਾਬਕਾ ਮੁੱਖ ਮੰਤਰੀ ਨੇ ਕਮਰਿਆਂ ਤੋਂ ਇਲਾਵਾ ਗੇਟ ਲਾ ਕੇ ਉਸਾਰੀ ਕੀਤੀ ਹੋਈ ਸੀ। ਕਮਰੇ ਢਾਹੁਣ ਬਾਅਦ ਦਿਆਲਪੁਰਾ ਰਜਵਾਹਾ ਨੂੰ ਰਸਤਾ ਖੋਲ੍ਹ ਦਿੱਤਾ ਜਾਵੇਗਾ।