ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਅਕਤੂਬਰ
ਬੀਕੇਯੂ ਏਕਤਾ ਉਗਰਾਹਾਂ ਵੱਲੋਂ 11 ਅਕਤਬੂਰ ਨੂੰ ਐਕਸੀਅਨ ਪਾਵਰਕੌਮ ਦਫਤਰ ਅੱਗੇ ਬਿਜਲੀ ਸਪਲਾਈ ਸਬੰਧੀ ਦਿੱਤਾ ਧਰਨਾ ਪੂਰੀ ਰਾਤ ਜਾਰੀ ਰਿਹਾ ਅਤੇ ਕਿਸਾਨਾਂ ਨੇ ਗੇਟ ਬੰਦ ਕਰਨ ਕਰਕੇ 60 ਕਰਮਚਾਰੀ ਅਤੇ ਅਧਿਕਾਰੀ ਸਵੇਰ ਤੋਂ ਹੀ ਦਫਤਰ ਦੇ ਬਾਹਰ ਬੈਠੇ ਸਨ। ਇਸ ਮੌਕੇ ਪਾਵਰਕੌਮ ਅਧਿਕਾਰੀ ਅਤੇ ਉਪ ਪੁਲੀਸ ਕਪਤਾਨ ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ’ਚ ਪੁਲੀਸ ਵੀ ਪਹੁੰਚੀ। ਐਕਸੀਅਨ ਅਤੇ ਡੀਐੱਸਪੀ ਲਹਿਰਾ ਨੇ ਕਿਸਾਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਟੱਸ ਤੋਂ ਮੱਸ ਨਹੀਂ ਹੋਏ। ਪੰਜਾਬ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਕਿਸਾਨ ਕੱਲ੍ਹ ਤੋਂ ਲਹਿਰਾਗਾਗਾ ਦੇ ਐਕਸ਼ਨ ਦਫਤਰ ਦਾ ਘਿਰਾਓ ਕਰ ਰਹੇ ਹਨ ਪਰ ਕਿਸਾਨ ਬੈਠ ਗਏ ਕਿਸਾਨਾਂ ਨੇ ਐਕਸ਼ਨ ਦਫਤਰ ’ਤੇ ਕਬਜ਼ਾ ਕਰ ਲਿਆ ਹੈ। ਕਿਸਾਨ ਜਗਦੀਪ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ ਚਾਂਗਲੀਵਾਲਾ ਕਿਸਾਨ ਆਗੂ ਅਤੇ ਸੂਬਾ ਸਿੰਘ ਸੰਗਤਪੁਰਾ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧਰਨਾ ਜਾਰੀ ਰਹੇਗਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਖੇਤਾਂ ਲਈ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ 5 ਘੰਟੇ ਵੀ ਬਿਜਲੀ ਮੁਹੱਈਆ ਨਹੀਂ ਕਰਵਾ ਸਕੀ। ਐਕਸੀਅਨ ਕੁਲਰਾਜ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਧਰਨਾ ਕੱਲ੍ਹ ਤੋਂ ਚੱਲ ਰਿਹਾ ਹੈ ਪਰ ਮੈਨੇਜਮੈਂਟ ਨੇ ਪਹਿਲਾਂ ਹੀ ਕਿਸਾਨ ਆਗੂਆਂ ਨਾਲ ਗੱਲ ਕਰ ਲਈ ਹੈ ਕਿ ਸਰਕਾਰ ਨੇ 6 ਘੰਟੇ ਬਿਜਲੀ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 60 ਤੋਂ ਵੱਧ ਕਰਮਚਾਰੀ ਦਫਤਰ ਦੇ ਬਾਹਰ ਖੜ੍ਹੇ ਹਨ, ਜਦੋਂ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਧਰਨੇ ਦਾ ਕੀ ਅਰਥ ਹੈ।