ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਮਾਰਚ
ਬੇਸ਼ੱਕ ਨਗਰ ਕੌਂਸਲ ਚੋਣ ਨਤੀਜਿਆਂ ’ਚ ਕਥਿਤ ਜਾਦੂਗਰੀ ਦਿਖਾਉਣ ਵਾਲੀ ਐੱਸਡੀਐੱਮ-ਕਮ-ਚੋਣ ਅਧਿਕਾਰੀ ਦਾ ਪੰਜਾਬ ਸਰਕਾਰ ਨੇ ਤਬਾਦਲਾ ਚੰਡੀਗੜ੍ਹ ’ਚ ਪਰਸੋਨਲ ਵਿਭਾਗ ’ਚ ਕਰ ਦਿੱਤਾ ਹੈ ਪਰ ਲਹਿਰਾ ਵਿਕਾਸ ਮੰਚ ਵੱਲੋਂ 17 ਫਰਵਰੀ ਤੋਂ ਲਗਾਤਾਰ ਧਰਨਾ ਅਤੇ ਅੱਠ ਦਿਨਾਂ ਤੋਂ ਭੁੱਖ ਹੜਤਾਲ ਜਾਰੀ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕਰਦੀ ਉੰਨੀ ਦੇਰ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ, ਹਰੀ ਰਾਮ ਭੱਟੀ ,ਬਲਵੀਰ ਸਿੰਘ,ਗੁਰਸੇਵਕ ਗੂਰੀ, ਸੁਰਿੰਦਰ ਜੱਗੀ, ਮਦਨ ਲਾਲ, ਕਰੋੜੀ ਰਾਮ, ਮਨਜੀਤ ਕੌਰ, ਰਾਣੀ ਕੌਰ, ਰਾਜਵੀਰ ਸਿੰਘ ਤੇ ਸੁਰਿੰਦਰ ਕੌਰ ਨੇ ਮੰਗ ਕੀਤੀ ਕਿ ਇਥੋਂ ਦੇ ਵਾਰਡ ਨੰਬਰ ਦੋਂ ’ਚੋਂ ਜੇਤੂ ਸੁਰਿੰਦਰ ਕੌਰ ਅਤੇ ਵਾਰਡ ਅੱਠ ਦੇ ਅਸਲ ਜੇਤੂ ਸੁਰਿੰਦਰ ਸਿੰਘ ਜੱਗੀ ਨੂੰ ਕਿਸੇ ਨਿਰਪੱਖ ਅਧਿਕਾਰੀਆਂ ਤੋਂ ਵੀਡੀਓਗ੍ਰਾਫ਼ੀ ਕਰਕੇ ਗਿਣਤੀ ਮਗਰੋਂ ਜੇਤੂ ਐਲਾਨਿਆ ਜਾਵੇ।