ਧੂਰੀ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ਬਲਾਕ ਪੱਧਰੀ ‘ਅਧਿਆਪਕ ਪਰਵ 2022’ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਸੌੜ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਗਣਿਤ ਵਿਸ਼ੇ ’ਚੋਂ ਸਰਕਾਰੀ ਹਾਈ ਸਕੂਲ, ਰਾਜੋਮਾਜਰਾ ਦੇ ਗਣਿਤ ਦੇ ਮਾਸਟਰ ਰੋਹਿਤ ਕੁਮਾਰ ਨੇ ‘ਬਲਾਕ ਪੱਧਰੀ ਫੈਸਟ 2022’ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਪ੍ਰਿਆ ਜਿੰਦਲ, ਗਣਿਤ ਮਿਸਟ੍ਰੈਸ ਨੇ ਬਲਾਕ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰ ਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਜਗ੍ਹਾ ਬਣਾਈ। ਗਣਿਤ, ਵਿਗਿਆਨ ਮੁਕਾਬਲਿਆਂ ਵਿੱਚ ਜੱਜਾਂ ਦੀ ਭੁਮਿਕਾ ਅਸ਼ਵਨੀ ਕੁਮਾਰ, ਜਰਨੈਲ ਸਿੰਘ ਤੇ ਪ੍ਰੀਤੀ ਨੇ ਨਿਭਾਈ। ਜੇਤੂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਨਮਾਨਿਤ ਕਰਦਿਆਂ ਹੋਰ ਲਗਨ ਅਤੇ ਮਿਹਨਤ ਨਾਲ ਬੱਚਿਆਂ ਨੂੰ ਮਿਹਨਤ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। -ਨਿੱਜੀ ਪੱਤਰ ਪ੍ਰੇਰਕ