ਦਿੜ੍ਹਬਾ ਮੰਡੀ: ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਿੜ੍ਹਬਾ ਦੀ ਮੀਟਿੰਗ ਪ੍ਰਧਾਨ ਕ੍ਰਿਸ਼ਨ ਕੁਮਾਰ ਦਿੜ੍ਹਬਾ, ਸਕੱਤਰ ਦਰਸ਼ਨ ਸਿੰਘ ਰੋਗਲਾ, ਚਰੰਜੀ ਲਾਲ ਖਨਾਲ ਅਤੇ ਮੇਜਰ ਸਿੰਘ ਸਮੂਰਾਂ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਰੋਗਲਾ, ਅਜੀਤ ਸਿੰਘ ਕੌਹਰੀਆਂ, ਚੰਦ ਸਿੰਘ ਰੋਗਲਾ, ਬਲਜੀਤ ਸਿੰਘ ਦਿਆਲਗੜ੍ਹ ਅਤੇ ਬੰਤਾ ਸਿੰਘ ਕੈਂਪਰ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਹੱਕੀ ਜਾਇਜ ਮੰਗਾਂ ਨੂੰ ਹੱਲ ਨਾ ਕਰਕੇ ਟਾਲ ਮਟੋਲ ਦੀ ਨੀਤੀ ਅਪਣਾ ਕੇ ਸਮਾਂ ਲੰਘਾ ਰਹੀ ਹੈ ਜਿਸ ਕਰਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ 22 ਅਕਤੂਬਰ ਦੀ ਰੈਲੀ ਵਿੱਚ ਦਿੜ੍ਹਬਾ ਤੋਂ ਵੱਡੀ ਗਿਣਤੀ ਪੈਨਸ਼ਨਰ ਸ਼ਾਮਲ ਹੋਣਗੇ। -ਪੱਤਰ ਪ੍ਰੇਰਕ