ਲਹਿਰਾਗਾਗਾ: ਪਿੰਡ ਖਾਈ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈਡ ਟੀਚਰ ਰਮਨਜੀਤ ਨੇ ਪਿੰਡ ਦੇ ਪ੍ਰੀ ਪ੍ਰਾਇਮਰੀ ਜਮਾਤਾਂ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨਾਲ ਮਿਲਣੀ ਕੀਤੀ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਮਿਲਦੀਆਂ ਸਹੂਲਤਾਂ, ਕਿਤਾਬਾਂ, ਚਿੱਤਰਕਲਾ ਲਈ ਪ੍ਰੇਰਿਤ ਕੀਤਾ। ਹੈਡ ਟੀਚਰ ਰਮਨਜੀਤ ਨੇ ਮਾਪਿਆਂ ਨਾਲ ਆਡੀਓ ਸੰਦੇਸ਼, ਵੀਡੀਓ ਗਰੁੱਪ ਬਣਾ ਕੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਬੱਚਿਆਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ। ਉਨ੍ਹਾਂ ਸਕੂਲ ਵੱਲੋਂ ਬੱਚਿਆਂ ਨੂੰ ਘਰ ਘਰ ਜਾ ਕੇ ਮੁਫ਼ਤ ਕਿਤਾਬਾਂ, ਮਿਡ ਡੇਅ ਮੀਲ ਤੇ ਅਨਾਜ ਵੰਡਿਆ। ਉਨ੍ਹਾਂ ਮਾਪਿਆਂ ਨੂੰ ਜਾਗਰੂਕ ਕੀਤਾ ਕਿ ਸਰਕਾਰੀ ਸਕੂਲ ’ਚ ਪੜ੍ਹਾਈ, ਕਿਤਾਬਾਂ, ਭੋਜਨ, ਆਨਲਾਈਨ ਪੜ੍ਹਾਈ ਦੇ ਪੂਰਨ ਪ੍ਰਬੰਧ ਮੁਫ਼ਤ ਦਿੱਤੇ ਜਾਂਦੇ ਹਨ। -ਪੱਤਰ ਪ੍ਰੇਰਕ