ਪੱਤਰ ਪ੍ਰੇਰਕ
ਲਹਿਰਾਗਾਗਾ, 8 ਜੁਲਾਈ
ਇੱਥੇ ਅੱਜ ਸਿਹਤ ਵਿਭਾਗ ਵੱਲੋਂ ਐਸਐਮਓ ਡਾ. ਸੰਜੈ ਬਾਂਸਲ ਦੀ ਅਗਵਾਈ ’ਚ ਜੀਪੀਐਫ ਤੋਂ ਇਲਾਵਾ ਪੀਕੇ ਐਜੂਕੇਸ਼ਨ ਐਸਪਰਟ ਤੇ ਆਈਲੈਂਟਸ ਕੇਂਦਰ ’ਚ ਕਰੋਨਾ ਤੋੋਂ ਬਚਾਅ ਲਈ ਵੈਕਸੀਨੇਸ਼ਨ ਕੈਂਪ ਲਾਏ ਗਏ ਜਿਸ ’ਚ ਡਾ. ਲਵਪ੍ਰੀਤ ਸ਼ਰਮਾ, ਚੀਫ ਫਾਰਮੇਸੀ ਅਫਸਰ ਸੰਜੀਵ ਰੌਕੀ, ਸਟਾਫ ਨਰਸ ਅਮਨਦੀਪ ਕੌਰ ਨੇ 200 ਤੋਂ ਵੱਧ ਲੋਕਾਂ ਨੇ ਟੀਕੇ ਲਗਵਾਏ। ਇਸ ਮੌਕੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਕਾਲਜ ਦੇ ਐਮ.ਡੀ ਰਾਕੇਸ਼ ਸ਼ਰਮਾ, ਪਵਨ ਗੁਪਤਾ, ਹਰਪ੍ਰੀਤ ਕੌਰ ਤੇ ਹਰਕਮਲ ਸਿੰਘ ਵੀ ਹਾਜ਼ਰ ਸਨ।