ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਅਗਸਤ
ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਤਹਿਸੀਲ ਪ੍ਰਧਾਨ ਰਾਜ ਸਿੰਘ ਦੁੱਲਵਾਂ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਮੰਗਾਂ ਨਾ ਮੰਨੇ ਜਾਣ ’ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਤਹਿਸੀਲ ਪ੍ਰਧਾਨ ਰਾਜ ਸਿੰਘ ਦੁੱਲਵਾਂ ਕਲਾਂ ਨੇ ਪੰਜਾਬ ਦੇ ਨੰਬਰਦਾਰਾਂ ਪਿਛਲੇ ਲੰਮੇ ਸਮੇਂ ਤੋਂ ਮਾਣਭੱਤਾ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ, ਨੰਬਰਦਾਰੀ ਨੂੰ ਜੱਦੀਪੁਸ਼ਤੀ ਕਰਨ ਅਤੇ ਹੋਰ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਮੰਨਣ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਤਾਂ ਨੰਬਰਦਾਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਬਿੱਕਰ ਸਿੰਘ ਰਾਣਵਾਂ, ਗੁਰਜੰਟ ਸਿੰਘ ਸੇਹਕੇ, ਅੱਛਰੂ ਸਿੰਘ ਹਿੰਮਤਾਨਾ, ਮੁਹੰਮਦ ਸਦੀਕ ਭੈਣੀ ਕੰਬੋਆ, ਹਰਜਿੰਦਰ ਸਿੰਘ ਚੌਂਦਾ, ਪਰਮਜੀਤ ਸਿੰਘ ਅਮਾਮਗੜ੍ਹ, ਦਲਵਿੰਦਰ ਸਿੰਘ ਹਥੋਆ, ਚਮਕੌਰ ਸਿੰਘ ਫੈਜ਼ਗੜ੍ਹ, ਅਵਤਾਰ ਸਿੰਘ ਹਿੰਮਤਾਨਾ, ਤੇਜਿੰਦਰ ਸਿੰਘ ਸ਼ੇਰਵਾਨੀ ਕੋਟ, ਜਸਵੰਤ ਸਿੰਘ ਸੰਗਾਲਾ, ਭਰਪੂਰ ਸਿੰਘ ਸੇਹਕੇ, ਤੇਜਿੰਦਰ ਸਿੰਘ ਸ਼ੇਰਵਾਨੀ ਕੋਟ ਆਦਿ ਵੀ ਮੌਜੂਦ ਸਨ।