ਪੱਤਰ ਪ੍ਰੇਰਕ
ਲਹਿਰਾਗਾਗਾ, 21 ਮਾਰਚ
ਇਥੇ ਮੰਡੀ ਵਾਲੇ ਗੁਰੂਘਰ ’ਚ ਪੰਜਾਬ ਨੰਬਰਦਾਰਾ ਯੂਨੀਅਨ ਸਬ ਡਿਵੀਜਨ ਲਹਿਰਾਗਾਗਾ ਦੀ ਮੀਟਿੰਗ ਹਰਦੀਪ ਸਿੰਘ ਚੰਗਾਲੀਵਾਲਾ ਦੀ ਅਗਵਾਈ ’ਚ ਹੋਈ ਜਿਸ ’ਚ ਸਬ ਡਿਵੀਜਨ ਅਧੀਨ ਆਉਂਦੇ ਸਾਰੇ ਨੰਬਰਦਾਰਾਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ’ਚ ਗੱਦੀ ਸੰਭਾਲਣ ਵੇਲੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਹਰ ਹੀਲੇ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਚੌਥੇ ਸਾਲ ਦੇ ਬਜਟ ਪਾਸ ਕਰਨ ਸਮੇਂ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਣ ਕਰਕੇ ਨੰਬਰਦਾਰ ਭਾਈਚਾਰੇ ’ਚ ਨਿਰਾਸ਼ਾ ਹੈ।