ਲਹਿਰਾਗਾਗਾ(ਪੱਤਰ ਪ੍ਰੇਰਕ): ਇਥੇ ਬਲਾਕ ਲਹਿਰਾਗਾਗਾ ਅਧੀਨ ਪੈਂਦੇ ਵੱਖ ਵੱਖ ਸਕੂਲਾਂ ਵਿਚੋਂ ਚਾਲੀ ਦੇ ਲਗਪਗ ਅਧਿਆਪਕਾਂ ਦੀ ਪਹਿਲੇ ਫੇਜ਼ ਦੀ ਨੇ ਨੈਸ਼ਨਲ ਪ੍ਰਾਪਤੀ ਸਰਵੇ 2021 ਸਬੰਧੀ ਬਲਾਕ ਪੱਧਰ ਤੇ ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ । ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਵਿੱਚ ਕ੍ਰਿਸ਼ਨ ਕੁਮਾਰ ਸਕੱਤਰ ਸਕੂਲੀ ਸਿੱਖਿਆ ਵੱਲੋਂ ਜੂਮ ਐਪ ਰਾਹੀਂ ਸੁਆਗਤੀ ਸੰਦੇਸ਼ ਦਿੱਤਾ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਤੇਜ ਸਿੰਘ ਨੇ ਅਧਿਆਪਕਾਂ ਨੂੰ ਲਰਨਿੰਗ ਆਊਟਕਮਜ਼ ਸਬੰਧੀ ਜਾਣਕਾਰੀ ਦਿੱਤੀ ਅਤੇ ਅਧਿਆਪਕਾਂ ਨੂੰ ਪੂਰੀ ਤਨਦੇਹੀ ਨਾਲ ਇਸ ਸਬੰਧੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਬੀਐਮ ਲਖਮੀਰ ਸਿੰਘ, ਬੀਐਮ ਫ਼ਿਰੋਜ਼ ਖ਼ਾਨ ਨੇ ਸਿਖਲਾਈ ਕੈਂਪ ਨੂੰ ਬਹੁਤ ਵਧੀਆ ਢੰਗ ਨਾਲ ਚਲਾਇਆ । ਇਸ ਦੇ ਨਾਲ ਹੀ ਸੀਐੱਚਟੀ ਰਕੇਸ਼ ਕੁਮਾਰ, ਸੀਐਚਟੀ ਰਚਨਾ ਰਾਣੀ, ਸੀਐਚਟੀ ਕਮਲਜੀਤ ਕੌਰ, ਸੀਐਚਟੀ ਬੇਅੰਤ ਕੌਰ , ਹੈੱਡ ਟੀਚਰ ਕਿਰਨਪਾਲ ਸਿੰਘ, ਮੁਨੀਸ਼ ਕੁਮਾਰ, ਰਾਮ ਕੁਮਾਰ, ਅਧਿਆਪਕ ਸੁਰਿੰਦਰ ਕੁਮਾਰ ਵਰਿੰਦਰ ਕੁਮਾਰ, ਨੀਲਮ ਰਾਣੀ , ਨੀਸ਼ੂ ਰਾਣੀ , ਰੀਨਮ ਰਾਣੀ, ਸਤਬੀਰ ਕੌਰ ਆਦਿ ਨੇ ਨੈਸ਼ਨਲ ਪ੍ਰਾਪਤੀ ਸਰਵੇ ਸਬੰਧੀ ਆਪਣੇ ਵਿਚਾਰ ਦਿੱਤੇ । ਉਨ੍ਹਾਂ ਵਿਭਾਗ ਦਾ ਧੰਨਵਾਦ ਕਰਦੇ ਹੋਏ ਪੰਜਾਬ ਨੂੰ ਪਹਿਲੇ ਨੰਬਰ ’ਤੇ ਲਿਆਉਣ ਸਬੰਧੀ ਵਚਨਬੱਧਤਾ ਪ੍ਰਗਟਾਈ ।