ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਗਸਤ
ਸਰਕਾਰੀ ਹਾਈ ਸਕੂਲ ਮੰਗਵਾਲ ਵਿੱਚ ਪ੍ਰਿੰਸੀਪਲ ਇੰਦੂ ਸਿਮਕ ਦੀ ਅਗਵਾਈ ਅਤੇ ਜ਼ੋਨਲ ਪ੍ਰਬੰਧਕ ਸਕੱਤਰ ਨਰੇਸ਼ ਸੈਣੀ ਦੀ ਨਿਗਰਾਨੀ ਹੇਠ ਚੱਲ ਰਹੇ ਸੰਗਰੂਰ ਜ਼ੋਨ ਦੇ ਅੰਡਰ 14 ਸਾਲ, 17 ਸਾਲ ਅਤੇ 19 ਸਾਲ ਲੜਕੇ -ਲੜਕੀਆ ਦੇ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਸਮਾਪਤ ਹੋ ਗਏ ਹਨ। ਇਨ੍ਹਾਂ ਮੁਕਾਬਲਿਆਂ ਦੇ ਅਖੀਰਲੇ ਦਿਨ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਅੰਗਰੇਜ਼ ਸਿੰਘ ਅਤੇ ਡੀਐੱਮ (ਸਪੋਰਟਸ) ਵਰਿੰਦਰ ਸਿੰਘ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰ ਕੇ ਅਸ਼ੀਰਵਾਦ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਜਗਤਾਰ ਸਿੰਘ ਮੁੱਖ ਅਧਿਆਪਕ, ਅਮਰੀਕ ਸਿੰਘ ਚੰਗਾਲ ਕਨਵੀਨਰ, ਅਮਰੀਕ ਸਿੰਘ ਮੰਗਵਾਲ ਕੋ-ਕਨਵੀਨਰ, ਨਾਇਬ ਖਾਨ, ਤਰਨਵੀਰ ਸਿੰਘ ਅਤੇ ਜਗਤਾਰ ਸਿੰਘ ਭਿੰਡਰਾਂ ਆਦਿ ਮੌਜੂਦ ਸਨ।
ਮੁਕਾਬਲਿਆਂ ਵਿੱਚ ਅੰਡਰ 14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਮੰਗਵਾਲ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਕਾਂਝਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ ਲੜਕਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗਾਲ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਸਾਲ ਦੇ ਲੜਕਿਆਂ ਵਿੱਚੋਂ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਨੇ ਪਹਿਲਾ ਅਤੇ ਰਿਸ਼ੀ ਪਬਲਿਕ ਸਕੂਲ ਉੱਪਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਅੰਡਰ 14 ਸਾਲ ਮੁਕਾਬਲਿਆਂ ਵਿੱਚੋਂ ਸਰਕਾਰੀ ਹਾਈ ਸਕੂਲ ਪੁਲੀਸ ਲਾਈਨ ਸੰਗਰੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 17 ਸਾਲ ਲੜਕੀਆਂ ਵਿੱਚੋਂ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਬਾਜ਼ੀ ਮਾਰੀ।
ਬਾਸਕਟਬਾਲ: ਸਰਕਾਰੀ ਸਕੂਲ ਤੋਲਾਵਾਲ ਦੇ ਖਿਡਾਰੀ ਛਾਏ
ਚੀਮਾ ਮੰਡੀ (ਜਸਵੰਤ ਸਿੰਘ ਗਰੇਵਾਲ): ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਚੀਮਾ ਜ਼ੋਨ ਵਿੱਚੋਂ ਬਾਸਕਟਬਾਲ ਵਿੱਚ ਅੰਡਰ 14 ਸਾਲ ਅਤੇ ਅੰਡਰ 17 ਸਾਲ (ਲੜਕੇ ਵਰਗਾ) ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਕੈਰਮ ਬੋਰਡ ਦੇ ਸਾਰੇ ਵਰਗਾਂ ਵਿੱਚ ਵੀ ਜਿੱਤ ਪ੍ਰਾਪਤ ਕੀਤੀ ਹੈ। ਸਕੂਲ ਮੁਖੀ ਮਨਦੀਪ ਕੌਰ ਅਤੇ ਸਰਪੰਚ ਮੇਵਾ ਸਿੰਘ ਨੇ ਕਿਹਾ ਕਿ ਸਕੂਲ ਦੇ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਜਿੱਤ ਪ੍ਰਾਪਤ ਕਰ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।