ਧੂਰੀ: ‘ਆਪ’ ਦੇ ਧੂਰੀ ਤੋਂ ਸੰਭਾਵੀ ਉਮੀਦਵਾਰ ਸਤਿੰਦਰ ਸਿੰਘ ਚੱਠਾ ਨੇ ਕਿਹਾ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਨਾਲ ਵੱਡੀਆਂ ਵੱਡੀਆਂ ਗੱਲਾਂ ਕਰ ਕੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੇ ਜੋ ਕਰਨਾ ਹੈ ਹੁਣ ਕਰਨ ਹੁਣ ਵੀ ਕਾਂਗਰਸ ਦੀ ਸਰਕਾਰ ਹੈ, ਅਗਲੀ ਸਰਕਾਰ ਦੀ ਗੱਲ ਗੁਮਰਾਹ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਦੇ ਪ੍ਰਧਾਨ ਬਣਨ ਮਗਰੋਂ ਉਨ੍ਹਾਂ ਦੇ ਬਿਆਨ ਨਰਮ ਪੈ ਚੁੱਕੇ ਹਨ। ਹੁਣ ਬੇਅਬਦੀ ਸਣੇ ਹੋਰ ਮੁੱਦੇ ਉਨ੍ਹਾਂ ਦੇ ਭਾਸ਼ਣਾ ਵਿੱਚੋਂ ਗਾਇਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਸਰਕਾਰ ਬਣਾਉਣਗੇ। ਇਸ ਤੋਂ ਪਹਿਲਾਂ ਸ੍ਰੀ ਚੱਠਾ ਨੇ ਬੱਬਨਪੁਰ, ਪੁੰਨਾਵਾਲ, ਮੱਲੂਮਾਜਰਾ, ਰਾਜੋਮਾਜਰਾ ਤੇ ਪੇਧਨੀ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹੱਲ ਦਾ ਭਰੋਸਾ ਦਿੱਤਾ। -ਖੇਤਰੀ ਪ੍ਰਤੀਨਿਧ