ਚੀਮਾ ਮੰਡੀ: ਜਗਤਜੀਤ ਗਰੁੱਪ ਚੀਮਾ ਮੰਡੀ ਵੱਲੋਂ ਝੋਨੇ ਦੀ ਪਰਾਲੀ ਦੇ ਹੱਲ ਲਈ ਨਵਾਂ ਸੁਪਰ ਸੀਡਰ-2022 ਗਰੁੱਪ ਦੇ ਚੇਅਰਮੈਨ ਧਰਮ ਸਿੰਘ ਨੇ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਇਸ ਸੁਪਰ ਸੀਡਰ ਵਿੱਚ ਕਈ ਟੈਕਨੀਕਲ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਵਿੱਚ ਇਸ ਦੀ ਵਰਤੋਂ ਕਰਨ ਸਮੇਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਐਮਡੀ ਜਗਤਜੀਤ ਸਿੰਘ ਸਾਰੋਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾ ਕਿਸਾਨ ਵਰਗ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੀ ਕਿਸਾਨਾਂ ਦੀ ਝੋਲੀ ਨਵੀਂ ਤਕਨੀਕ ਦੇ ਖੇਤੀਬਾੜੀ ਔਜ਼ਾਰ ਪਾਏ ਗਏ ਹਨ। -ਪੱਤਰ ਪ੍ਰੇਰਕ