ਪੱਤਰ ਪ੍ਰੇਰਕ
ਸੰਗਰੂਰ, 12 ਅਕਤੂਬਰ
ਆਲ ਇੰਡੀਆ ਸ਼ਤਰੰਜ ਫ਼ੈਡਰੇਸ਼ਨ ਵੱਲੋਂ ‘ਚੈੱਸ ਇਨ ਸਕੂਲ ਪ੍ਰੋਗਰਾਮ’ ਸਕੱਤਰ ਆਲ ਇੰਡੀਆ ਭਰਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਟੇਟ ਅੰਡਰ-17 ਲੜਕੇ ਅਤੇ ਲੜਕੀਆਂ ਦੀ ਸ਼ਤਰੰਜ ਚੈਂਪੀਅਨਸ਼ਿਪ ਕਰਵਾਈ ਗਈ। ਚੈਂਪੀਅਨਸ਼ਿਪ ਦੌਰਾਨ ਪੰਜਾਬ ਭਰ ਵਿਚੋਂ 92 ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਫ਼ਲਾਇੰਗ ਫ਼ੀਦਰ ਇਸੰਟੀਚਿਊਟ ਦੇ ਡਾਇਰੈਕਟਰ ਲਖਵੀਰ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ, ਜਦੋਂ ਕਿ ਵਿਸ਼ੇਸ਼ ਤੌਰ ਤੇ ਪੰਜਾਬ ਸਟੇਟ ਸ਼ਤਰੰਜ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਥਾਪਰ, ਸੀਨੀਅਰ ਵਾਇਸ ਪ੍ਰਧਾਨ ਵਿਨੋਦ ਸ਼ਰਮਾ, ਚੇਅਰਮੈਨ ਡਾ. ਰਮੇਸ਼ ਚੰਦਰ ਸ਼ਰਮਾ, ਖਜ਼ਾਨਚੀ ਪੰਕਜ ਸ਼ਰਮਾ ਅਤੇ ਵਾਇਸ ਪ੍ਰਧਾਨ ਡਾ. ਮਾਨਿਕ ਸ਼ਰਮਾ ਨੇ ਹਾਜ਼ਰੀ ਲਵਾਈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੌਰਾਨ ਅੰਡਰ-17 ਲੜ੍ਹਕਿਆਂ ਵਿਚੋਂ ਨਿਖਿਲ ਚਹਿਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਰਿਸ਼ੀ ਸਨੋਤਰਾ ਅਤੇ ਉਦੇ ਪ੍ਰਤਾਪ ਬਾਵਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਿਚੋਂ ਜਾਹਨਵੀ ਪਹਿਲੇ ਸਥਾਨ ’ਤੇ , ਜਦੋਂ ਕਿ ਮਨਦੀਪ ਕੌਰ ਦੂਜੇ ਅਤੇ ਤੀਜਾ ਸਥਾਨ ’ਤੇ ਨਿਹਾਰਿਕਾ ਸਿੰਗਲਾ ਰਹੀ।