ਸੰਦੌੜ: ਪਿੰਡ ਦੁਲਮਾਂ ਕਲਾਂ ਦੇ ਸਰਪੰਚ ਗੁਰਪਾਲ ਸਿੰਘ ਧਾਲੀਵਾਲ ਅਤੇ ਆੜ੍ਹਤੀ ਰਣਜੀਤ ਸਿੰਘ ਧਾਲੀਵਾਲ ਦੀ ਮਾਤਾ ਗੁਰਚਰਨ ਕੌਰ ਦਾ ਦੇਹਾਂਤ ਹੋ ਗਿਆ। ਮਾਤਾ ਗੁਰਚਰਨ ਕੌਰ ਦੇ ਦੇਹਾਂਤ ਤੋਂ ਬਾਅਦ ਅੱਜ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਫਲਦਾਰ ਅਤੇ ਛਾਂਦਾਰ ਬੂਟਿਆਂ ਦੀ ਤ੍ਰਿਵੈਣੀ ਲਗਾਈ ਗਈ। ਸਰਪੰਚ ਗੁਰਪਾਲ ਸਿੰਘ ਦੁਲਮਾਂ ਅਤੇ ਆੜ੍ਹਤੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਬੂਟਿਆਂ ਦੀ ਨਿਰੰਤਰ ਸਾਂਭ ਸੰਭਾਲ ਕਰਨਗੇ। ਇਸ ਮੌਕੇ ਸਿਮਰਜੀਤ ਸਿੰਘ ਰਾਣੂ, ਹਰਫੂਲ ਸਿੰਘ ਦਸੌਧਾ ਸਿੰਘ ਵਾਲਾ, ਕਮਲਜੀਤ ਸਿੰਘ ਫਰਵਾਲੀ, ਬਲਰਾਜ ਸਿੰਘ ਦੁਲਮਾਂ, ਐਡਵੋਕੇਟ ਰਾਜਿੰਦਰ ਸਿੰਘ ਧਾਲੀਵਾਲ, ਜੱਗੀ ਧਾਲੀਵਾਲ, ਤਰਲੋਚਨ ਸਿੰਘ ਮਾਣਕੀ, ਹਰਕੀਰਤ ਸਿੰਘ ਬਰਨਾਲਾ, ਸਿੰਦਰਪਾਲ ਕੌਰ ਤੇ ਰਮਨਜੀਤ ਕੌਰ ਧਾਲੀਵਾਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ