ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 9 ਮਈ
ਸਹਾਇਤਾ ਐੱਨਜੀਓ ਇੰਡੀਆ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਰਾਜਾਂ ’ਚ ਵੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸੁਮੱਚਾ ਖਰਚਾ ਚੁੱਕ ਰਹੀ ਹੈ ਅਤੇ ਇੱਕਲੇ ਪੰਜਾਬ ਵਿੱਚ 1600 ਤੋਂ ਵੀ ਵੱਧ ਵਿਦਿਆਰਥੀ ਪੰਜਾਬ ਦੇ ਸਰਕਾਰੀ, ਗੈਰ ਸਰਕਾਰੀ ਅਤੇ ਵੱਖ-ਵੱਖ ਸਕੂਲਾਂ-ਕਾਲਜਾਂ ਵਿੱਚ ਪਹਿਲੀ ਤੋਂ ਪੀਐੱਚਡੀ ਤੱਕ, ਮੈਡੀਕਲ ਕੋਰਸ, ਲਾਅ, ਬੀਐਡ ਅਤੇ ਹੋਰ ਵੱਖ-ਵੱਖ ਕੋਰਸ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਾਇਕ ਪਰਮਜੀਤ ਸਿੱਧੂ ਪੰਮੀ ਬਾਈ ਨੇ ਦਿੜ੍ਹਬਾ ਵਿੱਚ ਸਹਾਇਤਾ ਇੰਡੀਆ ਵੱਲੋਂ ਚਲਾਏ ਜਾ ਰਹੇ ਕੰਪਿਊਟਰ ਟਰੇਨਿੰਗ ਸੈਂਟਰ ਵਿੱਚ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾ ਰਹੀ ਹੈ, ਜਿਨ੍ਹਾਂ ਦੇ ਮਾਪੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਚੁੱਕੇ ਹਨ ਜਾਂ ਜਿਹੜੇ ਵਿਅਕਤੀ ਕਿਸਾਨੀ ਅੰਦੋਲਨ ਵਿੱਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਤੋ ਇਲਾਵਾ ਸਿਲਾਈ ਸੈਂਟਰ ਤੋਂ ਇਲਾਵਾ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਕੰਪਿਊਟਰ ਸੈਂਟਰ ਵੀ ਖੋਲ੍ਹੇ ਹੋਏ ਹਨ। ਇਸ ਦੌਰਾਨ ਪੰਮੀ ਬਾਈ ਨੇ ਗਰੀਨ ਸਿਟੀ ਕਲੋਨੀ ਦਿੜ੍ਹਬਾ ਵਿੱਚ ਪੌਦੇ ਲਾ ਕੇ ਵਾਤਾਵਰਣ ਨੂੰ ਬਚਾਉਣ ਦੀ ਸ਼ੁਰੂਆਤ ਕੀਤੀ।ਇਸ ਮੌਕੇ ਜਸਵਿੰਦਰ ਸਿੰਘ ਸੁਨਾਮ ਸੇਵਾ ਮੁਕਤ ਮੈਨੇਜਰ ਐਫਸੀਆਈ, ਜੀਤ ਸਿੰਘ ਕਪਿਆਲ ਸੂਬਾ ਆਗੂ ਐਂਟੀ ਕੁਰੱਪਸਨ ਇੰਡੀਆ, ਕ੍ਰਿਸ਼ਨ ਸਿੰਘ ਬੱਟੜਿਆਣਾ, ਮਨਿਦਰ ਸਿੰਘ ਕਪਿਆਲ, ਸੁਖਦੇਵ ਸਿੰਘ ਕੌਹਰੀਆਂ, ਕੁਲਵਿੰਦਰ ਸਿੰਘ ਜਨਾਲ ਹਾਜ਼ਰ ਸਨ।