ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਮਈ
ਪਿੰਡ ਫਤਿਹਗੜ੍ਹ ਤੇ ਹਰਿਆਊ ਵਿਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਘੱਟ ਰੇਟ ’ਤੇ ਕਰਵਾਉਣ ਤੋਂ ਅਧਿਕਾਰੀਆਂ ਨੇ ਅਸਮਰੱਥਾ ਪ੍ਰਗਟਾਈ ਜਿਸ ਕਾਰਨ ਬੋਲੀ ਰੱਦ ਕਰ ਦਿੱਤੀ ਗਈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਫਤਿਹਗੜ੍ਹ ਤੇ ਹਰਿਆਊ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਘੱਟ ਰੇਟ ’ਤੇ ਸਾਂਝੇ ਤੌਰ ਤੇ ਕਰਵਾਉਣ ਅਤੇ ਬੋਲੀ ਪੇਂਡੂ ਦਲਿਤ ਬੇਜ਼ਮੀਨਿਆਂ ਦੀ ਧਰਮਸ਼ਾਲਾ ਵਿਚ ਕਰਵਾਉਣ ਸਬੰਧੀ ਪੰਚਾਇਤ ਸਕੱਤਰ ਨੂੰ ਮੰਗ ਪੱਤਰ ਸੌਂਪਿਆ ਗਿਆ। ਅੱਜ ਹੀ ਪਿੰਡ ਹਰਿਆਊ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਸੀ ਉੱਥੇ ਵੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਹੋ ਗਈ।