ਧੂਰੀ: ਕਰੋਨਾ ਦੇ ਵੱਧ ਰਹੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਦੇ ਮਕਸਦ ਨਾਲ ਟਰੈਫਿਕ ਅਤੇ ਪੀਸੀਆਰ ਪੁਲੀਸ ਵੱਲੋਂ ਬਿਨਾਂ ਮਾਸਕ ਘੁੰਮਣ ਵਾਲਿਆਂ ਨੂੰ ਮਾਸਕ ਵੰਡੇ ਗਏ। ਟਰੈਫਿਕ ਦੇ ਸਹਾਇਕ ਥਾਣੇਦਾਰ ਸੰਜੇ ਕੁਮਾਰ ਅਤੇ ਪੀਸੀਆਰ ਦੇ ਸਹਾਇਕ ਥਾਣੇਦਾਰ ਮਿੱਠੂ ਸਿੰਘ ਵੱਲੋਂ ਸਥਾਨਕ ਭੀਮ ਵਾਲਾ ਚੌਕ ਵਿਖੇ ਬਗੈਰ ਮਾਸਕ ਘੁੰਮ ਰਹੇ ਵਾਹਨ ਚਾਲਕਾਂ ਅਤੇ ਪੈਦਲ ਲੋਕਾਂ ਨੂੰ ਮਾਸਕ ਵੰਡਦੇ ਹੋਏ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
-ਖੇਤਰੀ ਪ੍ਰਤੀਨਿਧ