ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਨਵੰਬਰ
ਸੱਦੋਪੁਰ ਖ਼ਰੀਦ ਕੇਂਦਰ ਵਿੱਚ ਪ੍ਰਤੀ ਬੋਰੀ 600 ਗ੍ਰਾਮ ਵੱਧ ਝੋਨਾ ਤੋਲਣ ਦੇ ਮਾਮਲੇ ਵਿੱਚ ਮਾਰਕੀਟ ਕਮੇਟੀ ਮਾਲੇਰਕੋਟਲਾ ਨੇ ਆੜ੍ਹਤੀਏ ਨੂੰ ਤਿੰਨ ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ। ਮਾਰਕੀਟ ਕਮੇਟੀ ਦੇ ਧਿਆਨ ਵਿੱਚ ਇਹ ਮਾਮਲਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਹਥਨ ਅਤੇ ਬਲਾਕ ਪ੍ਰਧਾਨ ਮਾਨ ਸਿੰਘ ਸੱਦੋਪੁਰ ਨੇ ਲਿਆਂਦਾ। ਤੁਰੰਤ ਕਾਰਵਾਈ ਕਰਦਿਆਂ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਦੀ ਹਦਾਇਤ ’ਤੇ ਮਾਰਕੀਟ ਕਮੇਟੀ ਦੇ ਕਰਮਚਾਰੀ ਨੇ ਸੱਦੋਪੁਰ ਖ਼ਰੀਦ ਕੇਂਦਰ ਪਹੁੰਚ ਕੇ ਕਿਸਾਨ ਆਗੂਆਂ ਦੀ ਮੌਜੂਦਗੀ ਵਿੱਚ ਤੋਲੇ ਜਾ ਚੁੱਕੇ ਝੋਨੇ ਦਾ ਵਜ਼ਨ ਕੀਤਾ। ਪੰਜ ਬੋਰੀਆਂ ਝੋਨੇ ਦਾ ਵਜ਼ਨ ਕੀਤਾ ਗਿਆ, ਜਿਨ੍ਹਾਂ ਵਿੱਚ 600 ਗ੍ਰਾਮ ਪ੍ਰਤੀ ਬੋਰੀ ਵੱਧ ਝੋਨਾ ਤੋਲਿਆ ਗਿਆ। ਆੜ੍ਹਤੀਏ ਨੇ ਵੱਧ ਤੋਲ ਦੇ ਬਣਦੇ ਇੱਕ ਕੁਇੰਟਲ 62 ਕਿਲੋ ਗ੍ਰਾਮ ਵਜ਼ਨ ਦਾ ਜੇ -ਫਾਰਮ ਕੱਟ ਕੇ ਕਿਸਾਨ ਨੂੰ ਦਿੱਤਾ।